ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ (Haryana Chief Minister Naib Singh Saini) ਦੇ ਮੰਤਰੀ ਮੰਡਲ ਦਾ ਵਿਸਥਾਰ ਅੱਜ ਸ਼ਾਮ 4.30 ਵਜੇ ਕੀਤਾ ਜਾਵੇਗਾ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ (JP Nadda) ਅੱਜ ਕਰਨਾਲ (Karnal) ਦੇ ਘਰੌਂਡਾ (Gharonda) ਵਿੱਚ ਸਾਬਕਾ ਸੀ.ਐਮ ਮਨੋਹਰ ਲਾਲ ਅਤੇ ਨਵੇਂ ਸੀ.ਐਮ ਨਾਇਬ ਸੈਣੀ ਦੇ ਸਨਮਾਨ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ।
ਇਸ ਤੋਂ ਬਾਅਦ ਚੰਡੀਗੜ੍ਹ ਵਿੱਚ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਜਾਵੇਗਾ। ਚੋਣ ਜ਼ਾਬਤਾ ਇਸ ਵਿੱਚ ਕੋਈ ਰੁਕਾਵਟ ਨਹੀਂ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ 6 ਤੋਂ 7 ਮੰਤਰੀ ਸਹੁੰ ਚੁੱਕ ਸਕਦੇ ਹਨ। ਇਸ ਵਿੱਚ ਘੱਟੋ-ਘੱਟ ਦੋ ਆਜ਼ਾਦ ਵਿਧਾਇਕਾਂ ਨੂੰ ਵੀ ਮੰਤਰੀ ਅਹੁਦੇ ਦਿੱਤੇ ਜਾ ਸਕਦੇ ਹਨ।
ਜਾਣਕਾਰੀ ਮੁਤਾਬਕ ਅਭੈ ਸਿੰਘ ਯਾਦਵ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ। ਬਡਖਲ ਵਿਧਾਨ ਸਭਾ ਤੋਂ ਵਿਧਾਇਕ ਸੀਮਾ ਤਿਰਖਾ ਅਤੇ ਕਮਲ ਗੁਪਤਾ ਜਾਂ ਅਸੀਮ ਗੋਇਲ ਨੂੰ ਮੰਤਰੀ ਦਾ ਅਹੁਦਾ ਦਿੱਤਾ ਜਾ ਸਕਦਾ ਹੈ। ਭਾਜਪਾ ਵਿਧਾਇਕ ਸੰਜੇ ਸਿੰਘ ਜਾਂ ਆਜ਼ਾਦ ਵਿਧਾਇਕ ਨਯਨ ਪਾਲ ਰਾਵਤ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ। ਆਜ਼ਾਦ ਵਿਧਾਇਕ ਰਣਧੀਰ ਗੋਲਨ ਨੂੰ ਮੰਤਰੀ ਦਾ ਅਹੁਦਾ ਦਿੱਤਾ ਜਾ ਸਕਦਾ ਹੈ।