ਸਪੋਰਟਸ ਨਿਊਜ਼ : ਸਾਬਕਾ ਆਫ ਸਪਿਨਰ ਹਰਭਜਨ ਸਿੰਘ (Former off-spinner Harbhajan Singh) ਨੇ ਕਿਹਾ ਹੈ ਕਿ ਰਾਇਲ ਚੈਲੰਜਰਜ਼ ਬੈਂਗਲੁਰੂ (Royal Challengers Bangalore) (ਆਰ.ਸੀ.ਬੀ) ਲਈ ਆਈ.ਪੀ.ਐੱਲ ਸੀਜ਼ਨ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਵਿਰਾਟ ਕੋਹਲੀ ਨੂੰ ਇੱਕ ਵਾਰ ਫਿਰ ਟੀਮ ਦੀ ਕਪਤਾਨੀ ਸੌਂਪੀ ਜਾਣੀ ਚਾਹੀਦੀ ਹੈ। ਹਰਭਜਨ ਮੁਤਾਬਕ ਵਿਰਾਟ ‘ਚ ਟੀਮ ਨੂੰ ਅੱਗੇ ਲਿਜਾਣ ਦੀ ਕਾਫੀ ਸਮਰੱਥਾ ਹੈ। ਉਨ੍ਹਾਂ ਕਿਹਾ ਕਿ ਵਿਰਾਟ ‘ਚ ਜੋਸ਼, ਵਚਨਬੱਧਤਾ ਅਤੇ ਹਮਲਾਵਰਤਾ ਦਾ ਸ਼ਾਨਦਾਰ ਸੁਮੇਲ ਹੈ।
ਵਿਰਾਟ ਇਸ ਸੀਜ਼ਨ ‘ਚ ਸੈਂਕੜਾ ਲਗਾਉਣ ਵਾਲੇ ਪਹਿਲੇ ਬੱਲੇਬਾਜ਼ ਬਣ ਗਏ ਹਨ। ਉਨ੍ਹਾਂ ਨੇ ਹੁਣ ਤੱਕ 13 ਮੈਚਾਂ ‘ਚ 661 ਦੌੜਾਂ ਬਣਾਈਆਂ ਹਨ ਅਤੇ ਆਰੇਂਜ ਕੈਪ ਦੀ ਦੌੜ ‘ਚ ਬਣਿਆ ਹੋਇਆ ਹੈ। ਵਿਰਾਟ ਨੇ ਹੁਣ ਤੱਕ 155.16 ਦੀ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ ਹਨ। ਵਿਰਾਟ ਦੀ ਬਦੌਲਤ ਹੀ ਆਰ.ਸੀ.ਬੀ ਟੀਮ 13 ਮੈਚਾਂ ‘ਚ 12 ਅੰਕਾਂ ਨਾਲ 5ਵੇਂ ਸਥਾਨ ‘ਤੇ ਪਲੇਆਫ ਦੀ ਦੌੜ ‘ਚ ਬਣੀ ਹੋਈ ਹੈ। ਹਰਭਜਨ ਨੇ ਕਿਹਾ, ”ਜੇਕਰ ਉਹ ਪਲੇਆਫ ਲਈ ਕੁਆਲੀਫਾਈ ਕਰਨ ‘ਚ ਅਸਫਲ ਰਹਿੰਦੇ ਹਨ ਤਾਂ ਕਪਤਾਨੀ ‘ਚ ਬਦਲਾਅ ਕੀਤਾ ਜਾਣਾ ਚਾਹੀਦਾ ਹੈ। ਅਜਿਹੇ ‘ਚ ਸਿਰਫ ਵਿਰਾਟ ਨੂੰ ਹੀ ਕਪਤਾਨੀ ਦਿੱਤੀ ਜਾਣੀ ਚਾਹੀਦੀ ਹੈ।
ਵਿਰਾਟ ਕੋਲ ਕਪਤਾਨੀ ਦਾ ਕਾਫੀ ਤਜਰਬਾ ਹੈ। ਉਹ ਜਾਣਦਾ ਹੈ ਕਿ ਟੀਮ ਨੂੰ ਕਿਸ ਤਰ੍ਹਾਂ ਦੀ ਕ੍ਰਿਕਟ ਖੇਡਣ ਦੀ ਜ਼ਰੂਰਤ ਹੈ, ਉਨ੍ਹਾਂ ਨੇ ਕਿਹਾ, ”ਜਿਸ ਤਰ੍ਹਾਂ ਮਹਿੰਦਰ ਸਿੰਘ ਧੋਨੀ ਬਹੁਤ ਹਮਲਾਵਰਤਾ, ਬਹੁਤ ਜਨੂੰਨ ਨਾਲ ਖੇਡ ਰਹੇ ਹਨ ਅਤੇ ਵਿਰਾਟ ਦੇ ਨਾਲ ਵੀ ਅਜਿਹਾ ਹੀ ਹੈ। ਮੈਂ ਵਿਰਾਟ ਨੂੰ ਜ਼ਿੰਮੇਵਾਰੀ ਨਾਲ ਟੀਮ ਦੀ ਅਗਵਾਈ ਕਰਦੇ ਦੇਖਣਾ ਚਾਹਾਂਗਾ। ਸਨਰਾਈਜ਼ਰਸ ਹੈਦਰਾਬਾਦ ਦੇ ਖ਼ਿਲਾਫ਼ ਲਖਨਊ ਸੁਪਰਜਾਇੰਟਸ ਦੀ ਹਾਰ ਤੋਂ ਬਾਅਦ ਟੀਮ ਦੇ ਮਾਲਕ ਸੰਜੀਵ ਗੋਇਨਕਾ ਦੇ ਕਪਤਾਨ ਕੇ.ਐਲ ਰਾਹੁਲ ‘ਤੇ ਗੁੱਸੇ ਬਾਰੇ ਪੁੱਛੇ ਜਾਣ ‘ਤੇ ਹਰਭਜਨ ਨੇ ਕਿਹਾ ਕਿ ਇਹ ਚੀਜ਼ਾਂ ਟੀਮ ਦੇ ਚੰਗੇ ਮਾਹੌਲ ਲਈ ਠੀਕ ਨਹੀਂ ਹਨ। ਉਨ੍ਹਾਂ ਕਿਹਾ, “ਕਪਤਾਨ ਅਤੇ ਪ੍ਰਬੰਧਨ ਵਿੱਚ ਮਤਭੇਦ ਹੋ ਸਕਦੇ ਹਨ ਪਰ ਗੱਲਬਾਤ ਦਰਵਾਜ਼ਿਆਂ ਦੇ ਪਿੱਛੇ ਹੋਣੀ ਚਾਹੀਦੀ ਹੈ ਜੋ ਸਾਰਿਆਂ ਲਈ ਬਿਹਤਰ ਹੈ।”