ਸ੍ਰੀ ਆਨੰਦਪੁਰ ਸਾਹਿਬ : ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਵਿੱਚ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਸ੍ਰੀ ਆਨੰਦਪੁਰ ਸਾਹਿਬ ਵਿੱਚ ਕੁੱਲ 61.98 ਫੀਸਦੀ ਵੋਟਿੰਗ ਹੋਈ। ਸ੍ਰੀ ਆਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਪਹਿਲੇ ਸਥਾਨ ‘ਤੇ, ਕਾਂਗਰਸ ਪਾਰਟੀ ਦੂਜੇ ਸਥਾਨ ‘ਤੇ, ਭਾਜਪਾ ਤੀਜੇ ਸਥਾਨ ‘ਤੇ, ਬਸਪਾ ਚੌਥੇ ਸਥਾਨ ‘ਤੇ ਅਤੇ ਅਕਾਲੀ ਦਲ ਪੰਜਵੇਂ ਸਥਾਨ ‘ਤੇ ਚੱਲ ਰਿਹਾ ਹੈ। ਦੱਸ ਦੇਈਏ ਕਿ ਵੋਟਾਂ ਦੀ ਗਿਣਤੀ ਨੂੰ ਲੈ ਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਸ੍ਰੀ ਅਨੰਦਪੁਰ ਸਾਹਿਬ-67.79, ਬਲਾਚੌਰ-64.34, ਬੰਗਾ-60.60, ਚਮਕੌਰ ਸਾਹਿਬ-63.98, ਗੜ੍ਹਸ਼ੰਕਰ-60.93, ਖਰੜ-56.80, ਨਵਾਂਸ਼ਹਿਰ-60.50, ਰੂਪਨਗਰ-67.18 ਅਤੇ ਐੱਸ.ਏ.ਐੱਸ.ਐੱਨ.ਏ.ਐੱਸ. 60.16 ਫੀਸਦੀ ਵੋਟਾਂ ਪਈਆਂ।
ਹੁਣ ਤੱਕ ਦੇ ਰੁਝਾਨ
- ਮਾਲਵਿੰਦਰ ਸਿੰਘ ਕੰਗ (ਆਪ)-84589
- ਵਿਜੇਇੰਦਰ ਸਿੰਗਲਾ (ਕਾਂਗਰਸ)-82429
- ਡਾ. ਸੁਭਾਸ਼ ਸ਼ਰਮਾ (ਭਾਜਪਾ)-57201
- ਪ੍ਰੇਮ ਸਿੰਘ ਚੰਦੂਮਾਜਰਾ (ਅਕਾਲੀ ਦਲ)-31555
- ਜਸਵੀਰ ਸਿੰਘ ਗੜ੍ਹੀ (ਬਸਪਾ)- 28447
ਇਸ ਵਾਰ ਸਾਰੀਆਂ ਪਾਰਟੀਆਂ ਨੇ ਸ੍ਰੀ ਆਨੰਦਪੁਰ ਸਾਹਿਬ ਸੰਸਦੀ ਹਲਕੇ ਵਿੱਚ ਦਿੱਗਜ ਆਗੂਆਂ ਨੂੰ ਮੈਦਾਨ ਵਿੱਚ ਉਤਾਰਿਆ ਹੈ। ਇਸ ਹਲਕੇ ਤੋਂ ਹਮੇਸ਼ਾ ਸਿਰਫ਼ ਅਕਾਲੀ ਦਲ ਅਤੇ ਕਾਂਗਰਸ ਹੀ ਚੋਣਾਂ ਜਿੱਤਦੀਆਂ ਆਈਆਂ ਹਨ ਪਰ ਇਸ ਵਾਰ ਸਾਰੀਆਂ ਪਾਰਟੀਆਂ ਨੇ ਵੱਡੇ ਆਗੂਆਂ ਨੂੰ ਮੈਦਾਨ ਵਿੱਚ ਉਤਾਰਿਆ ਹੈ। ਇੱਥੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ, ‘ਆਪ’ ਉਮੀਦਵਾਰ ਮਾਲਵਿੰਦਰ ਸਿੰਘ ਕੰਗ, ਕਾਂਗਰਸ ਦੇ ਵਿਜੇਇੰਦਰ ਸਿੰਗਲਾ, ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਅਤੇ ਭਾਜਪਾ ਉਮੀਦਵਾਰ ਸੁਭਾਸ਼ ਸ਼ਰਮਾ ਚੋਣ ਲੜ ਰਹੇ ਹਨ।