ਸੌਂਫ ਦੀ ਚਾਹ ਪੀਣ ਨਾਲ ਸਰੀਰ ਨੂੰ ਕਈ ਬਿਮਾਰੀਆ ਤੋਂ ਮਿਲਦੀ ਹੈ ਰਾਹਤ
By admin / February 14, 2024 / No Comments / Punjabi News
Health News : ਸੌਂਫ ਇੱਕ ਆਯੁਰਵੈਦਿਕ ਦਵਾਈ ਹੈ, ਜੋ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਦੂਰ ਰੱਖਦੀ ਹੈ। ਉਚਿਤ ਮਾਤਰਾ ਵਿਚ ਆਰਾਮ ਨਾਲ ਅਸੀਂ ਇਸਨੂੰ ਹਰ ਰੋਜ਼ ਭੋਜਨ ਤੋਂ ਬਾਅਦ ਖਾ ਸਕਦੇ ਹਾਂ। ਇਸਦੀ ਤਾਸੀਰ ਠੰਡੀ ਹੁੰਦੀ ਹੈ ਅਤੇ ਇਹ ਮਿੱਠੇ ਅਤੇ ਕੌੜੇਪਨ ਦਾ ਮਿਸ਼ਰਣ ਹੁੰਦਾ ਹੈ। ਸੌਂਫ ਵਿਚ ਫਾਈਬਰ, ਐਂਟੀ-ਆਕਸੀਡੈਂਟ ਅਤੇ ਸਾਰੇ ਜ਼ਰੂਰੀ ਖਣਿਜ ਪਾਏ ਜਾਂਦੇ ਹਨ, ਜਿਸ ਕਾਰਨ ਇਸ ਨੂੰ ਰੋਜ਼ਾਨਾ ਆਪਣੀ ਖੁਰਾਕ ਵਿਚ ਸ਼ਾਮਿਲ ਕਰਨਾ ਚਾਹੀਦਾ ਹੈ। ਕੁਝ ਇਸ ਨੂੰ ਸਾਬਤ ਖਾਂਦੇ ਹਨ , ਅਤੇ ਕੁਝ ਇਸ ਨੂੰ ਮਿਸ਼ਰੀ ਵਿਚ ਮਿਲਾ ਕੇ ਖਾਂਦੇ ਹਨ, ਕੁਝ ਇਸ ਨੂੰ ਭੁੰਨ ਕੇ ਖਾਂਦੇ ਹਨ, ਅਤੇ ਕੁਝ ਇਸ ਨੂੰ ਪਾਣੀ ਵਿਚ ਉਬਾਲ ਕੇ ਪੀਂਦੇ ਹਨ, ਜਦੋਂ ਕਿ ਕੁਝ ਸੌਫ ਦੀ ਚਾਹ ਬਣਾ ਕੇ ਪੀਂਦੇ ਹਨ।
ਸੌਫ ਦੀ ਚਾਹ ਬਣਾਉਣ ਦਾ ਤਰੀਕਾ
ਸੌਫ ਦੀ ਚਾਹ ਬਣਾਉਣ ਦਾ ਸਭ ਤੋਂ ਆਸਾਨ ਤਰੀਕਾ ਇਹ ਹੈ ਕਿ ਸੌਂਫ ਦੇ ਬੀਜਾਂ ਨੂੰ ਪਾਣੀ ‘ਚ ਉਬਾਲ ਕੇ ਉਸ ਨੂੰ ਛਾਣ ਕੇ ਪੀਓ ਪਰ ਇਸ ਨੂੰ ਥੋੜਾ ਹੋਰ ਫ਼ਾਇਦੇਮੰਦ ਅਤੇ ਸਵਾਦਿਸ਼ਟ ਬਣਾਉਣ ਲਈ ਪਾਣੀ ਗਰਮ ਕਰੋ, ਇਸ ਵਿਚ ਸੌਫ,ਅਜਵਾਇਨ,ਕੁੱਟਿਆ ਹੋਇਆ ਅਦਰਕ ਪਾਓ। ਇਸ ਨੂੰ ਚੰਗੀ ਤਰ੍ਹਾਂ ਉਬਾਲਣ ਦਿਓ, ਫਿਰ ਇਸ ਨੂੰ ਛਾਣ ਕੇ ਇਸ ਵਿਚ ਸ਼ਹਿਦ ਮਿਲਾ ਕੇ ਪੀਓ।
ਸੌਫ ਦੀ ਚਾਹ ਪੀਣ ਦੇ ਫਾਇਦੇ
ਭਾਰ ਘਟਾਉਣ ਵਿੱਚ ਮਦਦਗਾਰ : ਜਦੋਂ ਸੌਂਫ ਪਾਚਨ ਕਿਰਿਆ ਨੂੰ ਸੰਤੁਲਿਤ ਕਰਦੀ ਹੈ, ਤਾਂ ਇਹ ਸਰੀਰ ਦੇ ਮੇਟਾਬੋਲਿਜ਼ਮ ਨੂੰ ਸੁਧਾਰਦੀ ਹੈ। ਨਾਲ ਹੀ, ਇਸ ਵਿੱਚ ਮੌਜੂਦ ਫਾਈਬਰ ਲੰਬੇ ਸਮੇਂ ਤੱਕ ਪੇਟ ਭਰਿਆ ਮਹਿਸੂਸ ਕਰਨ ਵਿੱਚ ਸਾਡੀ ਮਦਦ ਕਰਦਾ ਹੈ, ਅਤੇ ਜੋ ਸਾਨੂੰ ਜ਼ਿਆਦਾ ਖਾਣ ਨੂੰ ਰੋਕਦਾ ਹੈ। ਇਨ੍ਹਾਂ ਕਾਰਨਾਂ ਕਰਕੇ ਸੌਂਫ ਭਾਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦੀ ਹੈ।
ਅੱਖਾਂ ਲਈ ਹੈ ਜ਼ਰੂਰੀ : ਸੌਂਫ ਵਿੱਚ ਪਾਇਆ ਜਾਣ ਵਾਲਾ ਵਿਟਾਮਿਨ ਏ ਅੱਖਾਂ ਲਈ ਫਾਇਦੇਮੰਦ ਹੁੰਦਾ ਹੈ। ਇਹ ਲੈਂਸ ਦੇ ਪ੍ਰੋਟੀਨ ਨੂੰ ਬਿਹਤਰ ਬਣਾਉਣ ਵਿੱਚ ਵੀ ਇੱਕ ਵਿਸ਼ੇਸ਼ ਭੂਮਿਕਾ ਨਿਭਾਉਂਦਾ ਹੈ, ਅਤੇ ਜਿਸ ਨਾਲ ਮੋਤੀਆਬਿੰਦ ਦਾ ਖ਼ਤਰਾ ਵੀ ਘੱਟ ਜ਼ਾਂਦਾ ਹੈ।
ਹਾਈ ਬਲੱਡ ਪ੍ਰੈਸ਼ਰ ਨੂੰ ਕਰਦਾ ਹੈ ਕੰਟਰੋਲ : ਸੌਂਫ ‘ਚ ਪੋਟਾਸ਼ੀਅਮ ਹੁੰਦਾ ਹੈ ਜੋ ਸਰੀਰ ‘ਚ ਐਸਿਡ ਬੇਸ ਬੈਲੇਂਸ ਨੂੰ ਸੰਤੁਲਿਤ ਕਰਦਾ ਹੈ ਅਤੇ ਦਿਲ ਦੀ ਧੜਕਣ ਨੂੰ ਕੰਟਰੋਲ ਕਰਨ ‘ਚ ਮਦਦ ਕਰਦਾ ਹੈ, ਜਿਸ ਨਾਲ ਬਲੱਡ ਪ੍ਰੈਸ਼ਰ ਵੀ ਕੰਟਰੋਲ ‘ਚ ਰਹਿੰਦਾ ਹੈ।
ਦੁੱਧ ਚੁੰਘਾਉਣ ਵਾਲੀਆਂ ਔਰਤਾਂ ਲਈ ਫਾਇਦੇਮੰਦ : ਸੌਂਫ ਵਿੱਚ ਫਾਈਟੋਏਸਟ੍ਰੋਜਨ ਪਾਇਆ ਜਾਂਦਾ ਹੈ, ਜੋ ਲੈਂਕਟੇਸ਼ਨ ਵਿੱਚ ਮਦਦ ਕਰਦਾ ਹੈ। ਦੁੱਧ ਦੀ ਮਾਤਰਾ ਵਧਾਉਣ ਦੇ ਨਾਲ-ਨਾਲ ਇਹ ਬੱਚੇ ਦਾ ਭਾਰ ਵਧਾਉਣ ਵਿੱਚ ਵੀ ਬਹੁਤ ਮਦਦਗਾਰ ਹੁੰਦਾ ਹੈ।
ਸੌਂਫ ਦੇ ਕਈ ਹੋਰ ਫਾਇਦੇ ਵੀ ਹਨ
- ਇਹ ਦਮੇ ਦੇ ਰੋਗੀਆਂ ਲਈ ਬਹੁਤ ਫਾਇਦੇਮੰਦ ਹੁੰਦੀ ਹੈ।
- ਇਹ ਕੋਲੇਸਟ੍ਰੋਲ ਨੂੰ ਕੰਟਰੋਲ ਕਰਨ ‘ਚ ਸਾਡੀ ਮਦਦ ਕਰਦੀ ਹੈ।
- ਇਹ ਮਾਹਵਾਰੀ ਦੇ ਦਰਦ ਨੂੰ ਘਟ ਕਰਦੀ ਹੈ।
- ਇਹ ਡੀਹਾਈਡਰੇਸ਼ਨ ਤੋਂ ਲਾਭ ਪਹੁੰਚਾਉਦੀ ਹੈ।
- ਇਹ ਹਾਈ ਬਲੱਡ ਸ਼ੂਗਰ ਨੂੰ ਸੰਤੁਲਿਤ ਕਰਦੀ ਹੈ।
- ਇਹ ਕੈਂਸਰ ਨੂੰ ਰੋਕਣ ‘ਚ ਮਦਦ ਕਰਦੀ ਹੈ।
- ਇਹ ਸਾਹ ਦੀ ਬਦਬੂ ਨੂੰ ਹਟਾਉਦੀ ਹੈ।