November 6, 2024

ਸੂਬਾ ਪ੍ਰਧਾਨ ਨਿਸ਼ਾਨ ਸਿੰਘ ਨੇ JJP ਤੋਂ ਦਿੱਤਾ ਅਸਤੀਫ਼ਾ

ਟੋਹਾਣਾ : ਹਰਿਆਣਾ ‘ਚ ਲੋਕ ਸਭਾ ਚੋਣਾਂ (The Lok Sabha Elections) ਤੋਂ ਪਹਿਲਾਂ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਨੂੰ ਵੱਡਾ ਝਟਕਾ ਲੱਗਾ ਹੈ। JJP ਦੇ ਸੂਬਾ ਪ੍ਰਧਾਨ ਨਿਸ਼ਾਨ ਸਿੰਘ (JJP State President Nishan Singh) ਨੇ ਮੰਗਲਵਾਰ ਨੂੰ ਯਾਨੀ ਅੱਜ ਰਾਸ਼ਟਰੀ ਪ੍ਰਧਾਨ ਅਜੈ ਚੌਟਾਲਾ ਨੂੰ ਲਿਖਤੀ ਰੂਪ ‘ਚ ਅਸਤੀਫ਼ਾ ਦੇ ਦਿੱਤਾ ਹੈ।

ਦੱਸ ਦਈਏ ਕਿ ਜਨਨਾਇਕ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਨਿਸ਼ਾਨ ਸਿੰਘ ਕੱਲ੍ਹ ਜੇਜੇਪੀ ਵਿਧਾਇਕ ਅਮਰਜੀਤ ਢਾਂਡਾ ਅਤੇ ਖਾਦੀ ਬੋਰਡ ਦੇ ਸਾਬਕਾ ਚੇਅਰਮੈਨ ਰਾਜੇਂਦਰ ਲਿਟਾਨੀ ਨਾਲ ਪਹੁੰਚੇ ਸਨ। ਸੂਤਰਾਂ ਅਨੁਸਾਰ ਦੋਵੇਂ ਆਗੂਆਂ ਨੇ ਨਿਸ਼ਾਨ ਸਿੰਘ ਨੂੰ ਪਾਰਟੀ ਹਾਈਕਮਾਂਡ ਦਾ ਸੁਨੇਹਾ ਦਿੱਤਾ। ਇਹ ਮੁਲਾਕਾਤ ਕਾਫੀ ਦੇਰ ਤੱਕ ਚੱਲੀ। ਜਿਸ ਤੋਂ ਬਾਅਦ ਉਨ੍ਹਾਂ ਆਪਣਾ ਅਸਤੀਫ਼ਾ ਅਜੇ ਚੌਟਾਲਾ ਨੂੰ ਸੌਂਪ ਦਿੱਤਾ ਹੈ।

ਤੁਹਾਨੂੰ ਦੱਸ ਦੇਈਏ ਕਿ ਦਸੰਬਰ 2018 ਵਿੱਚ ਜੇਜੇਪੀ ਦੇ ਗਠਨ ਦੇ ਨਾਲ ਹੀ ਉਨ੍ਹਾਂ ਨੂੰ ਪ੍ਰਦੇਸ਼ ਪ੍ਰਧਾਨ ਦੀ ਕਮਾਨ ਸੌਂਪੀ ਗਈ ਸੀ। 2021 ਅਤੇ 2023 ਵਿੱਚ ਜੇਜੇਪੀ ਦੇ ਪੂਰੇ ਸੰਗਠਨ ਵਿੱਚ ਫੇਰਬਦਲ ਹੋਇਆ ਪਰ ਨਿਸ਼ਾਨ ਸਿੰਘ ਨੂੰ ਹਰ ਵਾਰ ਸੂਬਾ ਪ੍ਰਧਾਨ ਦੀ ਜ਼ਿੰਮੇਵਾਰੀ ਮਿਲੀ। ਸੂਤਰਾਂ ਅਨੁਸਾਰ ਨਿਸ਼ਾਨ ਸਿੰਘ ਪਾਰਟੀ ਦੇ ਸੀਨੀਅਰ ਆਗੂਆਂ ਦੇ ਕੁਝ ਫ਼ੈਸਲਿਆਂ ਨਾਲ ਸਹਿਮਤ ਨਹੀਂ ਹਨ। ਇਹੀ ਕਾਰਨ ਹੈ ਕਿ ਹੁਣ ਉਹ ਸੱਤ ਸਾਲ ਬਾਅਦ ਜੇਜੇਪੀ ਨਾਲੋਂ ਨਾਤਾ ਤੋੜਨ ਜਾ ਰਹੇ ਹਨ।

By admin

Related Post

Leave a Reply