ਸਿਰਸਾ : ਹਰਿਆਣਾ ਵਿੱਚ ਸਿਰਸਾ ਲੋਕ ਸਭਾ ਚੋਣਾਂ (Sirsa Lok Sabha elections) ਲਈ ਵੋਟਾਂ ਦੀ ਗਿਣਤੀ ਅੱਜ (4 ਜੂਨ) ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ, ਜਿਸ ਵਿੱਚ ਵੋਟਰਾਂ ਵੱਲੋਂ 25 ਮਈ ਨੂੰ 19 ਉਮੀਦਵਾਰਾਂ ਦੀ ਕਿਸਮਤ ਈ.ਵੀ.ਐਮ ਵਿੱਚ ਸੀਲ ਕਰ ਦਿੱਤੀ ਗਈ ਸੀ। ਇਹ ਸੀਟ ਕਾਂਗਰਸ ਦੀ ਕੁਮਾਰੀ ਸ਼ੈਲਜਾ ਅਤੇ ਭਾਜਪਾ ਦੇ ਡਾ: ਅਸ਼ੋਕ ਤੰਵਰ ਵਿਚਕਾਰ ਹੈ। ਦੋਵੇਂ ਕਾਂਗਰਸ ‘ਚ ਸੰਸਦ ਮੈਂਬਰ ਰਹਿ ਚੁੱਕੇ ਹਨ। ਹੁਣ ਉਹ ਵੱਖ-ਵੱਖ ਪਾਰਟੀਆਂ ਦੀਆਂ ਟਿਕਟਾਂ ‘ਤੇ ਇਕ ਦੂਜੇ ਨਾਲ ਮੁਕਾਬਲਾ ਕਰ ਰਹੇ ਹਨ।
ਸਿਰਸਾ ਲੋਕ ਸਭਾ ਹਲਕੇ ਵਿੱਚ ਕਾਂਗਰਸ ਦੀ ਕੁਮਾਰੀ ਸ਼ੈਲਜਾ ਨੇ ਮਜ਼ਬੂਤ ਬੜ੍ਹਤ ਬਣਾਈ ਰੱਖੀ ਹੈ। ਉਨ੍ਹਾਂ ਨੂੰ ਹੁਣ ਤੱਕ 40725 ਵੋਟਾਂ ਮਿਲੀਆਂ ਹਨ। ਭਾਜਪਾ ਦੇ ਤੰਵਰ ਨੂੰ ਇੱਥੇ 22224 ਵੋਟਾਂ ਮਿਲੀਆਂ ਹਨ। ਫਿਲਹਾਲ ਤੰਵਰ 18 ਹਜ਼ਾਰ 501 ਵੋਟਾਂ ਨਾਲ ਪਿੱਛੇ ਹਨ। ਇਨੈਲੋ ਦੇ ਸੰਦੀਪ ਲੋਟ ਨੂੰ 5075 ਵੋਟਾਂ ਮਿਲੀਆਂ ਹਨ।