ਸਿਮਰਨਜੀਤ ਸਿੰਘ ਮਾਨ ਦੇ ਜੌਲੀ ਲੈਟਰ ਪੈਡ ਦੇ ਰਾਂਹੀ ਇੱਕ ਵਿਅਕਤੀ ਨੇ ਮਾਰੀ 60 ਹਜ਼ਾਰ ਦੀ ਠੱਗੀ
By admin / April 17, 2024 / No Comments / Punjabi News
ਫ਼ਿਰੋਜ਼ਪੁਰ : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਤੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ (MP Simranjit Singh Mann) ਦੇ ਜੌਲੀ ਲੈਟਰ ਪੈਡ ਦੇ ਰਾਂਹੀ ਇੱਕ ਵਿਅਕਤੀ ਨੇ 60 ਹਜ਼ਾਰ ਰੁਪਈ ਦੀ ਠੱਗੀ ਮਾਰੀ ਹੈ। ਇਸ ਸਬੰਧੀ ਪੁਲਿਸ ਨੇ ਜਾਂਚ ਤੋਂ ਬਾਅਦ ਮੁਲਜ਼ਮਾਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ।
ਏ.ਐਸ.ਆਈ ਸਤਵੰਤ ਸਿੰਘ ਨੇ ਦੱਸਿਆ ਕਿ ਇੰਦਰਪਾਲ ਸਿੰਘ ਵਾਸੀ ਜੀਰਾ ਨੇ ਮਾਰਚ 2019 ਵਿੱਚ ਜ਼ਿਲ੍ਹਾ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦਾ ਭਰਾ ਹਰੀ ਸਿੰਘ ਅਮਰੀਕਾ ਗਿਆ ਹੋਇਆ ਹੈ। ਉਥੇ ਉਸ ਦੀ ਪੁਸ਼ਟੀ ਕਰਵਾਉਣ ਲਈ ਉਸ ਨੇ ਪਿੰਡ ਸ਼ੀਹਾਂਪੜੀ ਦੇ ਪ੍ਰਗਟ ਸਿੰਘ ਨਾਲ ਸੰਪਰਕ ਕੀਤਾ, ਜਿਸ ਨੇ ਉਸ ਨੂੰ ਧੋਖਾ ਦਿੱਤਾ ਕਿ ਉਹ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦਾ ਬਹੁਤ ਕਰੀਬੀ ਹੈ ਅਤੇ ਉਸ ਦੀ ਸਿਫ਼ਾਰਸ਼ ਨਾਲ ਉਸ ਦੇ ਭਰਾ ਹਰੀ ਸਿੰਘ ਦੀ ਪੁਸ਼ਟੀ ਕਰਵਾ ਦੇਵੇਗਾ।
ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਸੀ ਕਿ ਪ੍ਰਗਟ ਸਿੰਘ ਨੇ ਇਸ ਕੰਮ ਲਈ ਉਸ ਤੋਂ 60 ਹਜ਼ਾਰ ਰੁਪਏ ਲਏ ਅਤੇ ਬਾਅਦ ਵਿੱਚ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦੇ ਲੈਟਰ ਪੈਡ ’ਤੇ ਕੁਝ ਲਿਖ ਕੇ ਆਪਣੇ ਭਰਾ ਨੂੰ ਭੇਜ ਦਿੱਤਾ। ਉਸ ਨੇ ਦੋਸ਼ ਲਾਇਆ ਕਿ ਪੈਸੇ ਦੇਣ ਦੇ ਬਾਵਜੂਦ ਮੁਲਜ਼ਮ ਨੇ ਨਾ ਤਾਂ ਉਸ ਦੇ ਭਰਾ ਦੀ ਪੁਸ਼ਟੀ ਕਰਵਾਈ ਅਤੇ ਨਾ ਹੀ ਪੈਸੇ ਵਾਪਸ ਕੀਤੇ, ਜਿਸ ਕਰਕੇ ਉਸ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ। ਏ.ਐਸ.ਆਈ ਨੇ ਦੱਸਿਆ ਕਿ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਪ੍ਰਗਟ ਸਿੰਘ ਨੇ ਐਮ.ਪੀ ਮਾਨ ਵੱਲੋਂ ਬਣਾਏ ਜੌਲੀ ਲੈਟਰ ਪੈਡ ਦੀ ਦੁਰਵਰਤੋਂ ਕੀਤੀ ਹੈ। ਉਸ ਖ਼ਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।