ਨਵੀਂ ਦਿੱਲੀ : ਰਾਸ਼ਟਰੀ ਰਾਜਧਾਨੀ ਦਿੱਲੀ ਦੇ ਰੋਹਿਣੀ ਵਿੱਚ ਰਹਿਣ ਵਾਲੇ ਇੱਕ ਬਜ਼ੁਰਗ ਦੀ ਉਮਰ ਭਰ ਦੀ ਕਮਾਈ ਨੂੰ ਠੱਗਾਂ ਨੇ ਇੱਕ ਪਲ ਵਿੱਚ ਹੀ ਖੋਹ ਲਿਆ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਇਕ ਤੋਂ ਬਾਅਦ ਇਕ ਡਿਜਿਟਲ ਅਰੇਸਟ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਸਾਈਬਰ ਅਪਰਾਧੀ ਇਸ ਤਰ੍ਹਾਂ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰ ਰਹੇ ਹਨ।
ਤਾਜ਼ਾ ਮਾਮਲਾ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਸਾਹਮਣੇ ਆਇਆ ਹੈ। ਇੱਥੇ ਰੋਹਿਣੀ ਇਲਾਕੇ ਵਿੱਚ ਅਪਰਾਧੀਆਂ ਨੇ ਇੱਕ ਸੇਵਾਮੁਕਤ ਇੰਜੀਨੀਅਰ ਨੂੰ 8 ਘੰਟੇ ਤੱਕ ਡਿਜ਼ੀਟਲ ਹਿਰਾਸਤ ਵਿੱਚ ਰੱਖਿਆ। ਸਾਈਬਰ ਅਪਰਾਧੀਆਂ ਨੇ ਉਸ ਨਾਲ 10 ਕਰੋੜ ਰੁਪਏ ਦੀ ਠੱਗੀ ਮਾਰੀ ਹੈ। ਪੁਲਿਸ ਮੁਤਾਬਕ ਪੀੜਤ ਇਕ ਰਿਟਾਇਰਡ ਇੰਜੀਨੀਅਰ ਹੈ ਅਤੇ ਰੋਹਿਣੀ ਦੇ ਸੈਕਟਰ 10 ਇਲਾਕੇ ‘ਚ ਆਪਣੀ ਪਤਨੀ ਨਾਲ ਰਹਿੰਦਾ ਹੈ। ਸੇਵਾਮੁਕਤ ਇੰਜੀਨੀਅਰ ਦੀ ਸ਼ਿਕਾਇਤ ਦੇ ਆਧਾਰ ‘ਤੇ ਪੁਲਿਸ ਨੇ ਸਾਈਬਰ ਸੈੱਲ ‘ਚ ਐੱਫ.ਆਈ.ਆਰ. ਦਰਜ਼ ਕਰ ਲਈ ਹੈ।
ਦਰਅਸਲ, ਸਾਈਬਰ ਅਪਰਾਧੀਆਂ ਦੁਆਰਾ ਲੋਕਾਂ ਨੂੰ ਧੋਖਾ ਦੇਣ ਲਈ ਇੱਕ ਨਵਾਂ ਤਰੀਕਾ ਲੱਭਿਆ ਗਿਆ ਹੈ, ਜਿਸਨੂੰ ‘ਡਿਜਿਟਲ ਅਰੇਸਟ’ ਕਿਹਾ ਜਾਂਦਾ ਹੈ। , ਇਸ ਸਥਿਤੀ ਵਿੱਚ, ਧੋਖੇਬਾਜ਼ ਤੁਹਾਡੇ ਨਾਲ ਸੰਪਰਕ ਕਰਦੇ ਹਨ ਅਤੇ ਇੱਕ ਕਾਨੂੰਨੀ ਏਜੰਸੀ ਦੇ ਅਧਿਕਾਰੀ ਹੋਣ ਦਾ ਦਾਅਵਾ ਕਰਦੇ ਹਨ। ਫਿਰ ਉਹ ਆਡੀਓ ਜਾਂ ਵੀਡੀਓ ਕਾਲ ਕਰਕੇ ਲੋਕਾਂ ਨੂੰ ਡਰਾਉਂਦੇ ਹਨ ਅਤੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਡਿਜੀਟਲੀ ਬੰਧਕ ਬਣਾਉਂਦੇ ਹਨ। ਇਸ ਤੋਂ ਬਾਅਦ ਪੀੜਤ ਤੋਂ ਉਸਦੇ ਬੈਂਕ ਖਾਤੇ ਆਦਿ ਦੀ ਜਾਣਕਾਰੀ ਲੈ ਕੇ ਠੱਗੀ ਮਾਰੀ ਜਾਂਦੀ ਹੈ।