ਪੰਜਾਬ : ਸ਼ੰਭੂ ਸਰਹੱਦ ‘ਤੇ (The Shambhu Border) ਕਿਸਾਨਾਂ ਦੇ ਧਰਨੇ ਵਾਲੀ ਥਾਂ ਤੋਂ ਕੁਝ ਦੂਰੀ ‘ਤੇ ਭਾਰੀ ਮਾਤਰਾ ‘ਚ ਬੀਅਰ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਧਰਨੇ ਵਾਲੀ ਥਾਂ ਤੋਂ 500 ਮੀਟਰ ਦੀ ਦੂਰੀ ‘ਤੇ ਪਿੰਡ ਬਪਰੌਰ ਦੀ ਖਦਾਨਾਂ ‘ਚ ਲਵਾਰਿਸ ਹਾਲਤ ‘ਚ 235 ਪੇਂਟੀਆਂ ਬੀਅਰ ਬਰਾਮਦ ਹੋਈ ਹੈ ਇਸ ਸੰਬੰਧ ‘ਚ ਕਿਸਾਨਾਂ ਨੇ ਆਰੋਪ ਲਗਾਇਆ ਹੈ ਕਿ ਪੁਲਿਸ ਨੇ ਬੀਤੇ ਕੁਝ ਦਿਨਾਂ ਤੋਂ ਨਾਕੇਬੰਦੀ ਨੂੰ ਘਟਾ ਦਿੱਤਾ ਹੈ ਅਤੇ ਉਹ ਖੁਦ ਪਹਿਰਾ ਦੇ ਰਹੇ ਹਨ।

ਇਸ ਦੌਰਾਨ ਬੀਤੀ ਸਵੇਰ ਜਦੋਂ ਕਿਸਾਨਾਂ ਨੇ ਬੀਅਰ ਦੀ ਪੇਂਟੀਆਂ ਦੇਖੀਆਂ ਤਾਂ ਯੂਨਿਅਨ ਦੇ ਨੇਤਾਵਾਂ ਨੂੰ ਸੂਚਨਾ ਦਿੱਤੀ। ਇਸਦੇ ਬਾਅਦ ਪੁਲਿਸ ਨੇ ਅਣਜਾਣ ਲੋਕਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।ਕਿਸਾਨਾਂ ਦਾ ਦੋਸ਼ ਹੈ ਕਿ ਪੁਲਿਸ ਨੇ ਨਾਕਾਬੰਦੀ ਘਟਾ ਦਿੱਤੀ ਹੈ ਅਤੇ ਅੰਦੋਲਨ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਇਸ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਦੇ ਡਰ ਕਾਰਨ ਤਸਕਰ ਬੀਅਰ ਦੀਆਂ ਪੇਟੀਆਂ ਲੈ ਕੇ ਫਰਾਰ ਹੋ ਗਿਆ ਹੈ । ਇਸ ਮਾਮਲੇ ਦੀ ਪੁਲਿਸ ਜਾਂਚ ਕਰ ਰਹੀ ਹੈ ਅਤੇ ਇਲਾਕੇ ‘ਚ ਲੱਗੇ ਸੀ.ਸੀ.ਟੀ.ਵੀ. ਜਾਂਚ ਕੀਤੀ ਜਾ ਰਹੀ ਹੈ।

Leave a Reply