November 5, 2024

ਸ਼੍ਰੀਲੰਕਾ ਦੌਰੇ ਦੇ ਖ਼ਿਲਾਫ਼ ਰੋਹਿਤ ਸ਼ਰਮਾ, ਵਿਰਾਟ ਕੋਹਲੀ ‘ਤੇ ਜਸਪ੍ਰੀਤ ਬੁਮਰਾਹ ਨੂੰ ਦਿੱਤਾ ਜਾ ਸਕਦਾ ਹੈ ਆਰਾਮ

ਸਪੋਰਟਸ ਨਿਊਜ਼ : ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤਣ ਤੋਂ ਬਾਅਦ ਸੀਨੀਅਰ ਖਿਡਾਰੀਆਂ ਰੋਹਿਤ ਸ਼ਰਮਾ, ਵਿਰਾਟ ਕੋਹਲੀ ਅਤੇ ਜਸਪ੍ਰੀਤ ਬੁਮਰਾਹ (Rohit Sharma, Virat Kohli and Jasprit Bumrah) ਨੂੰ ਇਸ ਮਹੀਨੇ ਦੇ ਅੰਤ ਵਿੱਚ ਸ਼੍ਰੀਲੰਕਾ ਦੌਰੇ ਲਈ ਆਰਾਮ ਦਿੱਤਾ ਜਾ ਸਕਦਾ ਹੈ। ਭਾਰਤ ਨੂੰ 27 ਜੁਲਾਈ ਤੋਂ ਸ਼੍ਰੀਲੰਕਾ ਦੇ ਖ਼ਿਲਾਫ਼ 3 ਟੀ-20 ਅਤੇ 3 ਵਨਡੇ ਮੈਚ ਖੇਡਣੇ ਹਨ। ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੇ ਅਨੁਸਾਰ, ਬੀ.ਸੀ.ਸੀ.ਆਈ ਬੰਗਲਾਦੇਸ਼ ਪਰਤਣ ਤੋਂ ਪਹਿਲਾਂ ਦੌਰੇ ਲਈ ਤਿੰਨ ਸੀਨੀਅਰ ਖਿਡਾਰੀਆਂ ਨੂੰ ਆਰਾਮ ਦੇਣਾ ਚਾਹੁੰਦਾ ਹੈ, ਜਿੱਥੇ ਭਾਰਤ 19 ਸਤੰਬਰ ਤੋਂ 2 ਟੈਸਟ ਅਤੇ 3 ਟੀ-20 ਖੇਡੇਗਾ।

ਰੋਹਿਤ, ਕੋਹਲੀ ਅਤੇ ਰਵਿੰਦਰ ਜਡੇਜਾ ਨੇ ਪਿਛਲੇ ਮਹੀਨੇ ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਟੀ-20 ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ, ਹਾਲਾਂਕਿ ਉਹ ਭਾਰਤ ਲਈ ਹੋਰ ਫਾਰਮੈਟਾਂ ‘ਚ ਖੇਡਣਾ ਜਾਰੀ ਰੱਖਣਗੇ।ਬੀ.ਸੀ.ਸੀ.ਆਈ ਅਗਲੇ ਹਫਤੇ ਸ਼੍ਰੀਲੰਕਾ ਦੌਰੇ ਲਈ ਭਾਰਤੀ ਟੀਮ ਦਾ ਐਲਾਨ ਕਰ ਸਕਦਾ ਹੈ। ਜਾਣਕਾਰੀ ਮੁਤਾਬਕ, ‘ਸੀਨੀਅਰ ਖਿਡਾਰੀਆਂ ਨੂੰ ਆਰਾਮ ਦਿੱਤਾ ਜਾ ਸਕਦਾ ਹੈ, ਤਾਂ ਜੋ ਉਹ ਅਗਲੇ ਕੁਝ ਵੱਡੇ ਮੈਚਾਂ ਲਈ ਤਿਆਰ ਹੋ ਸਕਣ।ਰੋਹਿਤ, ਵਿਰਾਟ ਅਤੇ ਬੁਮਰਾਹ ਨੂੰ ਆਰਾਮ ਦੀ ਪੇਸ਼ਕਸ਼ ਕੀਤੀ ਗਈ ਹੈ ਅਤੇ ਉਹ ਸਤੰਬਰ ਵਿਚ ਬੰਗਲਾਦੇਸ਼ ਦੇ ਖ਼ਿਲਾਫ਼ ਹੋਣ ਵਾਲੇ ਟੈਸਟ ਮੈਚਾਂ ਲਈ ਟੀਮ ਵਿਚ ਸ਼ਾਮਲ ਹੋਣਗੇ।ਬੋਰਡ ਚਾਹੁੰਦਾ ਹੈ ਕਿ ਸਤੰਬਰ ‘ਚ ਪੂਰੇ ਸੀਜ਼ਨ ‘ਚ ਵਾਪਸੀ ਤੋਂ ਪਹਿਲਾਂ ਇਨ੍ਹਾਂ ਸੀਨੀਅਰ ਖਿਡਾਰੀਆਂ ਨੂੰ ਪੂਰਾ ਆਰਾਮ ਮਿਲੇ।

By admin

Related Post

Leave a Reply