ਰੋਹਤਕ : ਪੈਰਿਸ ਓਲੰਪਿਕ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਪਹਿਲਵਾਨ ਵਿਨੇਸ਼ ਫੋਗਾਟ (Wrestler Vinesh Phogat) ਨੂੰ ਅੱਜ ਸੋਨ ਤਮਗਾ ਮਿਲਿਆ ਹੈ। ਤੁਹਾਨੂੰ ਦੱਸ ਦੇਈਏ ਕਿ ਸਰਵ ਖਾਪ ਪੰਚਾਇਤ ਨੇ ਵਿਨੇਸ਼ ਫੋਗਾਟ ਨੂੰ ਗੋਲਡ ਮੈਡਲ (Gold Medal) ਨਾਲ ਸਨਮਾਨਿਤ ਕੀਤਾ ਹੈ। ਹਰਿਆਣਾ ਦੀ ਪਹਿਲਵਾਨ ਵਿਨੇਸ਼ ਨੇ ਕਿਹਾ ਕਿ ਇਹ ਸਨਮਾਨ ਸਿਰ ਮੱਥੇ , ਓਲੰਪਿਕ ‘ਚ ਕੋਈ ਸਾਜ਼ਿਸ਼ ਹੋਈ ਜਾਂ ਬੇਇਨਸਾਫੀ, ਸਮਾਂ ਆਉਣ ‘ਤੇ ਸੱਚ ਦੱਸਾਂਗੀ। ਮੈਟ ‘ਚ ਆਪਣੀ ਵਾਪਸੀ ਬਾਰੇ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਅਜੇ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਪੈਰਿਸ ਓਲੰਪਿਕ ਦੇ ਫਾਈਨਲ ਵਿੱਚ ਪਹੁੰਚਣ ਤੋਂ ਬਾਅਦ ਵਿਨੇਸ਼ ਫੋਗਾਟ ਅਯੋਗ ਕਰਾਰ ਦਿੱਤੇ ਗਏ ਸਨ। ਜਿਸ ਤੋਂ ਬਾਅਦ ਹਰਿਆਣਾ ਦੀ ਪਹਿਲਵਾਨ ਵਿਨੇਸ਼ ਫੋਗਾਟ ਨੂੰ ਸਰਵਖਾਪ ਨੇ ਪਹਿਲਾ ਸੋਨ ਤਮਗਾ ਦਿੱਤਾ ਹੈ। ਹੁਣ ਤੱਕ ਸਰਵਖਾਪ ਦਾ ਸੋਨ ਤਗਮਾ ਕਿਸੇ ਨੂੰ ਨਹੀਂ ਮਿਲਿਆ ਹੈ। ਇਸ ਦੇ ਲਈ ਸਰਵਖਾਪ ਨੇ ਇਕ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ। ਇਸ ਮੌਕੇ ਵੱਖ-ਵੱਖ ਖਾਪਾਂ ਦੇ ਨੁਮਾਇੰਦੇ ਹਾਜ਼ਰ ਸਨ।