ਯਮੁਨਾਨਗਰ : ਹਰਿਆਣਾ ਦੇ ਯਮੁਨਾਨਗਰ ‘ਚ ਸਪੈਸ਼ਲ ਸੈੱਲ ਦੀ ਟੀਮ (The Special Cell Team) ਨੇ ਦੋ ਚੌਕੀਦਾਰਾਂ ਨੂੰ ਬੰਦੂਕ ਦੀ ਨੋਕ ‘ਤੇ ਬੰਧਕ ਬਣਾ ਕੇ ਲੁੱਟ-ਖੋਹ ਕਰਨ ਵਾਲੇ ਦੋ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸਪੈਸ਼ਲ ਸੈੱਲ ਦੀ ਟੀਮ ਨੇ ਯਮੁਨਾਨਗਰ ਦੇ ਪਿੰਡ ਹਡੋਲੀ ‘ਚ ਦੋ ਚੌਕੀਦਾਰਾਂ ਨੂੰ ਹਥਿਆਰਾਂ ਦੇ ਜ਼ੋਰ ‘ਤੇ ਬੰਧਕ ਬਣਾ ਕੇ ਲੁੱਟ-ਖੋਹ ਦੇ ਮਾਮਲੇ ‘ਚ ਦੋ ਬਦਮਾਸ਼ਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਗਿਆ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਵੱਲੋਂ ਬਾਕੀ ਚਾਰ ਮੁਲਜ਼ਮਾਂ ਨੂੰ ਵੀ ਜਲਦੀ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਸੈੱਲ ਦੇ ਇੰਚਾਰਜ ਰਾਜੇਸ਼ ਰਾਣਾ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਸ਼ਿਵ ਕਲੋਨੀ ਨੇੜੇ ਘੁੰਮ ਰਹੇ ਦੋ ਨੌਜਵਾਨਾਂ ਨੂੰ ਗਿ੍ਫ਼ਤਾਰ ਕੀਤਾ, ਜਿਨ੍ਹਾਂ ਦੀ ਪਛਾਣ ਰਵੀ ਉਰਫ਼ ਨੰਨੂ ਵਾਸੀ ਲਾਜਪਤ ਨਗਰ ਅਤੇ ਜੋਗਿੰਦਰ ਉਰਫ਼ ਜੋਗਾ ਵਾਸੀ ਗੁਲਾਬ ਨਗਰ ਕੈਂਪ ਵਜੋਂ ਹੋਈ  ।ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਗਿਆ ਹੈ। ਜਦਕਿ ਪਿਹੋਵਾ ‘ਚ ਵੀ ਅਜਿਹੀ ਹੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ।

ਇੰਚਾਰਜ ਰਾਜੇਸ਼ ਰਾਣਾ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਦੋਸ਼ੀ ਜੋਗਾ ਅਤੇ ਉਸ ਦਾ ਸਾਥੀ 2 ਦਿਨ ਪਹਿਲਾਂ ਫੈਕਟਰੀ ‘ਚ ਜਾ ਕੇ ਰੇਕੀ ਕਰ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਸਾਰੇ ਸਾਥੀਆਂ ਨੂੰ ਬੁਲਾਇਆ ਅਤੇ ਰਾਤ ਨੂੰ ਦੋਸ਼ੀ ਫੈਕਟਰੀ ‘ਚ ਦਾਖਲ ਹੋ ਗਏ ਰਾਤ 12 ਵਜੇ ਦੇ ਕਰੀਬ ਫੈਕਟਰੀ ਦੇ ਪਿੱਛੇ ਦੀ ਟੁੱਟੀ ਹੋਈ ਕੰਧ ਰਾਹੀਂ ਉਹ ਫੈਕਟਰੀ ਅੰਦਰ ਦਾਖਲ ਹੋਏ ਅਤੇ ਬਾਹਰ ਸੁੱਤੇ ਪਏ ਦੋ ਚੌਕੀਦਾਰਾਂ ਨੂੰ ਦੇਸੀ ਪਿਸਤੌਲ ਦਿਖਾ ਬੰਧਕ ਬਣਾ ਲਿਆ ਅਤੇ ਫਿਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਕਰੀਬ 4 ਘੰਟੇ ਫੈਕਟਰੀ ਵਿੱਚ ਵਾਰਦਾਤ ਨੂੰ ਅੰਜਾਮ ਦਿੰਦੇ ਰਹੇ ।

Leave a Reply