ਜੀਂਦ : ਹਰਿਆਣਾ ‘ਚ ਦਿਨ-ਬ-ਦਿਨ ਸੜਕ ਹਾਦਸੇ (Road Accidents) ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਤਾਜ਼ਾ ਮਾਮਲਾ ਜੀਂਦ ਦੇ ਨਰਵਾਣਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਸਕੂਲੀ ਮਿੰਨੀ ਵੈਨ (School Mini Van),(ਬੇਕਾਬੂ ਹੋ ਕੇ ਪਲਟ ਗਈ। ਇਹ ਹਾਦਸਾ ਪਿੰਡ ਸੁੰਦਪੁਰਾ ਵਿੱਚ ਵਾਪਰਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਸਕੂਲ ਵੈਨ ‘ਚ ਕਰੀਬ 15 ਬੱਚੇ ਸਵਾਰ ਸਨ। ਸਕੂਲ ਵੈਨ ਪਿੰਡ ਸੁੰਦਰਪੁਰਾ ਤੋਂ ਬੱਚਿਆਂ ਨੂੰ ਨਰਵਾਣਾ ਨੂੰ ਲੈ ਕੇ ਜਾ ਰਹੀ ਸੀ। ਸਕੂਲ ਵੈਨ ਸੜਕ ਕਿਨਾਰੇ 3 ਫੁੱਟ ਡੂੰਘੇ ਖੇਤਾਂ ਵਿੱਚ ਜਾ ਡਿੱਗੀ। ਸਾਰੇ ਬੱਚੇ ਸੁਰੱਖਿਅਤ ਹਨ ਜਦਕਿ ਬੱਚੇ ਡਰ ਦੇ ਮਾਰੇ ਬਾਹਰ ਨਿਕਲ ਗਏ ਹਨ। ਸਕੂਲ ਵੈਨ ਵਿੱਚ ਕੋਈ ਜੀ.ਪੀ.ਐਸ. ਜਾਂ ਕੈਮਰਾ ਨਹੀਂ ਸੀ।