ਨਵੀਂ ਦਿੱਲੀ: ਆਈ.ਸੀ.ਸੀ. ਵਿਸ਼ਵ ਕੱਪ 2023 (World Cup 2023) ਦੀ ਸ਼ੁਰੂਆਤ 5 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ ਪਰ ਇਸ ਤੋਂ ਪਹਿਲਾਂ ਸਾਬਕਾ ਮਹਾਨ ਭਾਰਤੀ ਬੱਲੇਬਾਜ਼ ਸਚਿਨ ਤੇਂਦੁਲਕਰ (Sachin Tendulkar) ਨੂੰ ਆਈ.ਸੀ.ਸੀ ਵੱਲੋਂ ਵੱਡੀ ਜ਼ਿੰਮੇਵਾਰੀ ਮਿਲੀ ਹੈ। ਦਰਅਸਲ, ਉਨ੍ਹਾਂ ਨੂੰ ਗਲੋਬਲ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਹੈ।
ਸਚਿਨ ਤੇਂਦੁਲਕਰ ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ (Narendra Modi Stadium) ਵਿੱਚ 2023 ਦੇ ਸੈਸ਼ਨ ਮੈਚ ਤੋਂ ਪਹਿਲਾਂ ਆਈਸੀਸੀ ਕ੍ਰਿਕੇਟ ਵਿਸ਼ਵ ਕੱਪ ਟਰਾਫੀ ਦੇ ਨਾਲ ਮੈਦਾਨ ਵਿੱਚ ਉਤਰੇਗਾ ਅਤੇ ਟੂਰਨਾਮੈਂਟ ਦੀ ਸ਼ੁਰੂਆਤ ਦਾ ਐਲਾਨ ਕਰਨਗੇ। ਤੇਂਦੁਲਕਰ, ਜਿੰਨ੍ਹਾਂ ਨੇ ਛੇ ਕ੍ਰਿਕਟ ਵਿਸ਼ਵ ਕੱਪ ਟੂਰਨਾਮੈਂਟ ਖੇਡੇ ਹਨ ਅਤੇ MS ਧੋਨੀ ਦੀ ਅਗਵਾਈ ਵਾਲੀ ਟੀਮ ਨਾਲ 2011 ਦਾ ਐਡੀਸ਼ਨ ਜਿੱਤਿਆ ਸੀ, ਭਾਰਤ ਵਿੱਚ 2023 ਦੇ ਟੂਰਨਾਮੈਂਟ ਤੋਂ ਪਹਿਲਾਂ ਟੂਰਨਾਮੈਂਟ ਦਾ ਗਲੋਬਲ ਬ੍ਰਾਂਡ ਅੰਬੈਸਡਰ ਬਣਨਾ ਮਹੱਤਵਪੂਰਨ ਹੈ।
ਸਚਿਨ ਨੇ ਕੀਤੀ ਖੁਸ਼ੀ ਜ਼ਾਹਰ
ਤੇਂਦੁਲਕਰ ਨੇ ਇਹ ਜ਼ਿੰਮੇਵਾਰੀ ਮਿਲਣ ‘ਤੇ ਖੁਸ਼ੀ ਜ਼ਾਹਰ ਕੀਤੀ ਅਤੇ ਉਮੀਦ ਜਤਾਈ ਕਿ ਵਿਸ਼ਵ ਕੱਪ ਵਰਗਾ ਸਮਾਗਮ ਨੌਜਵਾਨ ਲੜਕੇ-ਲੜਕੀਆਂ ਨੂੰ ਖੇਡ ਨੂੰ ਅੱਗੇ ਵਧਾਉਣ ਅਤੇ ਅਜਿਹੇ ਵੱਕਾਰੀ ਮੰਚ ‘ਤੇ ਆਪਣੇ ਦੇਸ਼ ਦੀ ਪ੍ਰਤੀਨਿਧਤਾ ਕਰਨ ਲਈ ਪ੍ਰੇਰਿਤ ਕਰੇਗਾ। ਉਨ੍ਹਾਂ ਨੇ ਕਿਹਾ “ਇੱਥੇ ਭਾਰਤ ਵਿੱਚ ਹੋਣ ਵਾਲੇ ਆਈਸੀਸੀ ਪੁਰਸ਼ ਕ੍ਰਿਕਟ ਵਿਸ਼ਵ ਕੱਪ 2023 ਵਿੱਚ ਬਹੁਤ ਸਾਰੀਆਂ ਵਿਸ਼ੇਸ਼ ਟੀਮਾਂ ਅਤੇ ਖਿਡਾਰੀ ਸਖ਼ਤ ਮੁਕਾਬਲਾ ਕਰਨ ਲਈ ਤਿਆਰ ਹਨ, ਮੈਂ ਇਸ ਸ਼ਾਨਦਾਰ ਟੂਰਨਾਮੈਂਟ ਦੀ ਉਤਸੁਕਤਾ ਨਾਲ ਉਡੀਕ ਕਰ ਰਿਹਾ ਹਾਂ,।”
The post ਵਿਸ਼ਵ ਕੱਪ 2023 ‘ਚ ਸਚਿਨ ਤੇਂਦੁਲਕਰ ਦੀ ਐਂਟਰੀ, ICC ਤੋਂ ਮਿਲੀ ਵੱਡੀ ਜ਼ਿੰਮੇਵਾਰੀ appeared first on Time Tv.