ਵਿਨੇਸ਼ ਫੋਗਾਟ ਨੂੰ ਮੈਡਲ ਮਿਲਣ ਜਾਂ ਨਹੀਂ ਇਸ ‘ਤੇ ਅੱਜ ਰਾਤ ਆਵੇਗਾ ਫ਼ੈਸਲਾ
By admin / August 10, 2024 / No Comments / Punjabi News
ਸਪੋਰਟਸ ਡੈਸਕ : ਪੈਰਿਸ ਓਲੰਪਿਕ 2024 ਤੋਂ ਅਯੋਗ ਠਹਿਰਾਏ ਜਾਣ ਦੇ ਖ਼ਿਲਾਫ਼ ਪਹਿਲਵਾਨ ਵਿਨੇਸ਼ ਫੋਗਾਟ (Vinesh Phogat) ਦੀ ਪਟੀਸ਼ਨ ‘ਤੇ ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟ (CAS) ਆਪਣਾ ਫ਼ੈਸਲਾ ਸੁਣਾਏਗੀ। ਸੈਮੀਫਾਈਨਲ ਮੈਚ ਜਿੱਤਣ ਤੋਂ ਬਾਅਦ ਵਿਨੇਸ਼ ਫੋਗਾਟ ਨੇ ਵੀ ਸੰਯੁਕਤ ਚਾਂਦੀ ਦੇ ਤਗਮੇ ਦੀ ਮੰਗ ਕੀਤੀ ਹੈ। ਹੁਣ ਇਸ ‘ਤੇ ਫ਼ੈਸਲਾ ਅੱਜ ਆਵੇਗਾ। CAS ਦੇ ਐਡਹਾਕ ਡਿਵੀਜ਼ਨ ਨੇ ਫ਼ੈਸਲਾ ਦੇਣ ਦੀ ਸਮਾਂ ਸੀਮਾ ਭਾਰਤੀ ਸਮੇਂ ਅਨੁਸਾਰ ਰਾਤ 9:30 ਵਜੇ ਤੱਕ ਵਧਾ ਦਿੱਤੀ ਹੈ। ਯਾਨੀ ਵਿਨੇਸ਼ ਨੂੰ ਮੈਡਲ ਮਿਲਣ ਜਾਂ ਨਾ ਮਿਲਣ ਇਸ ‘ਤੇ ਅੱਜ ਰਾਤ 9:30 ਵਜੇ ਤੱਕ ਫ਼ੈਸਲੇ ਦੀ ਪੂਰੀ ਉਮੀਦ ਹੈ। ਆਮ ਤੌਰ ‘ਤੇ ਐਡ-ਹਾਕ ਪੈਨਲ ਨੂੰ ਆਪਣਾ ਫ਼ੈਸਲਾ ਦੇਣ ਲਈ 24 ਘੰਟੇ ਦਿੱਤੇ ਜਾਂਦੇ ਹਨ।
ਹਾਲਾਂਕਿ, ਸੀ.ਏ.ਐਸ ਦੁਆਰਾ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ, ‘ਓਲੰਪਿਕ ਖੇਡਾਂ ਨਾਲ ਸਬੰਧਤ ਸੀ.ਏ.ਐਸ ਆਰਬਿਟਰੇਸ਼ਨ ਨਿਯਮਾਂ ਦੀ ਧਾਰਾ 18 ਦੀ ਅਰਜ਼ੀ ਦੇ ਅਨੁਸਾਰ, ਸੀ.ਏ.ਐਸ ਦੇ ਐਡਹਾਕ ਡਿਵੀਜ਼ਨ ਦੇ ਪ੍ਰਧਾਨ ਨੇ ਪੈਨਲ ਨੂੰ 10 ਅਗਸਤ 2024 ਨੂੰ ਪੈਰਿਸ ਦੇ ਸਮੇਂ ਅਨੁਸਾਰ 18:00 ਵਜੇ ਤੱਕ ਫ਼ੈਸਲਾ ਦੇਣ ਦੀ ਅੰਤਿਮ ਮਿਤੀ ਵਧਾ ਦਿੱਤੀ ਹੈ।’
ਵਿਨੇਸ਼ ਫੋਗਾਟ ਨੂੰ ਦਿੱਤਾ ਗਿਆ ਸੀ ਅਯੋਗ ਕਰਾਰ
ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੂੰ ਔਰਤਾਂ ਦੇ 50 ਕਿਲੋਗ੍ਰਾਮ ਕੁਸ਼ਤੀ ਮੁਕਾਬਲੇ ਦੇ ਫਾਈਨਲ ਤੋਂ ਪਹਿਲਾਂ ਜ਼ਿਆਦਾ ਭਾਰ ਪਾਏ ਜਾਣ ਕਾਰਨ ਓਲੰਪਿਕ ਤੋਂ ਅਯੋਗ ਕਰਾਰ ਦਿੱਤਾ ਗਿਆ ਸੀ। ਵਿਨੇਸ਼ ਨੇ ਓਲੰਪਿਕ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣ ਕੇ ਇਤਿਹਾਸ ਰਚਿਆ ਸੀ। ਸਵੇਰ ਤੱਕ ਘੱਟੋ-ਘੱਟ ਚਾਂਦੀ ਦਾ ਤਗਮਾ ਪੱਕਾ ਜਾਪਦਾ ਸੀ, ਪਰ ਉਨ੍ਹਾਂ ਦਾ ਭਾਰ 100 ਗ੍ਰਾਮ ਵੱਧ ਪਾਇਆ ਗਿਆ। ਜਿਸ ਤੋਂ ਬਾਅਦ ਉਨ੍ਹਾਂ ਨੂੰ ਅਯੋਗ ਕਰਾਰ ਦੇ ਦਿੱਤਾ ਗਿਆ ਸੀ।