ਉੱਤਰ ਪ੍ਰਦੇਸ਼: ਬਹੁਜਨ ਸਮਾਜ ਪਾਰਟੀ (The Bahujan Samaj Party) ਨੇ ਲੋਕ ਸਭਾ ਚੋਣਾਂ ਲਈ 16 ਉਮੀਦਵਾਰਾਂ ਦੀ ਪਹਿਲੀ ਸੂਚੀ ਐਤਵਾਰ ਯਾਨੀ ਅੱਜ ਜਾਰੀ ਕੀਤੀ ਹੈ। ਪਾਰਟੀ ਦੇ ਜਨਰਲ ਸਕੱਤਰ ਮੇਵਾਲਾਲ ਗੌਤਮ (General Secretary Mewalal Gautam) ਵੱਲੋਂ ਜਾਰੀ ਸੂਚੀ ਵਿੱਚ ਸੱਤ ਸੀਟਾਂ ’ਤੇ ਮੁਸਲਿਮ ਉਮੀਦਵਾਰ ਅਤੇ ਤਿੰਨ ਸੀਟਾਂ ’ਤੇ ਪੱਛੜੀ ਜਾਤੀ ਦੇ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ।

ਸਹਾਰਨਪੁਰ ਤੋਂ ਮਾਜਿਦ ਅਲੀ, ਕੈਰਾਨਾ ਤੋਂ ਸ਼੍ਰੀਪਾਲ ਸਿੰਘ, ਮੁਜ਼ੱਫਰਨਗਰ ਤੋਂ ਦਾਰਾ ਸਿੰਘ ਪ੍ਰਜਾਪਤੀ, ਬਿਜਨੌਰ ਤੋਂ ਬਿਜੇਂਦਰ ਸਿੰਘ, ਨਗੀਨਾ (ਸੂ) ਤੋਂ ਸੁਰਿੰਦਰਪਾਲ ਸਿੰਘ, ਮੁਰਾਦਾਬਾਦ ਤੋਂ ਮੁਹੰਮਦ ਇਰਫਾਨ ਸੈਫੀ, ਰਾਮਪੁਰ ਤੋਂ ਜੀਸ਼ਾਨ ਖਾਨ, ਸੰਭਲ ਤੋਂ ਸ਼ੌਲਤ ਅਲੀ, ਅਮਰੋਹਾ ਤੋਂ ਮੁਜਾਹਿਦ ਹੁਸੈਨ, ਮੇਰਠ ਤੋਂ ਦੇਵਵਰਤ ਤਿਆਗੀ, ਬਾਗਪਤ ਤੋਂ ਪ੍ਰਵੀਨ ਬਾਂਸਲ, ਗੌਤਮ ਬੁੱਧ ਨਗਰ ਤੋਂ ਰਾਜੇਂਦਰ ਸਿੰਘ ਸੋਲੰਕੀ, ਬੁਲੰਦਸ਼ਹਿਰ ਤੋਂ ਗਿਰੀਸ਼ ਚੰਦਰ ਜਾਟਵ,ਆਂਵਲਾ ਤੋਂ ਆਬਿਦ ਅਲੀ, ਪੀਲੀਭੀਤ ਤੋਂ ਅਨੀਸ ਅਹਿਮਦ ਖਾਨ ਉਰਫ਼ ਫੂਲਬਾਬੂ ਅਤੇ ਸ਼ਾਹਜਹਾਂਪੁਰ ਤੋਂ ਦੋਦਰਾਮ ਵਰਮਾ ਨੂੰ ਉਮੀਦਵਾਰ ਬਣਾਇਆ ਗਿਆ ਹੈ।

ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ‘ਚ 19 ਅਪ੍ਰੈਲ ਨੂੰ ਅੱਠ ਸੀਟਾਂ ‘ਤੇ ਵੋਟਿੰਗ ਹੋਵੇਗੀ, ਜਿਸ ਲਈ ਨਾਮਜ਼ਦਗੀ ਪ੍ਰਕਿਰਿਆ 20 ਮਾਰਚ ਨੂੰ ਸ਼ੁਰੂ ਹੋ ਗਈ ਹੈ।ਪੱਛਮੀ ਉੱਤਰ ਪ੍ਰਦੇਸ਼ ਦੀਆਂ ਕੈਰਾਨਾ, ਮੁਜ਼ੱਫਰਨਗਰ, ਪੀਲੀਭੀਤ, ਸਹਾਰਨਪੁਰ, ਬਿਜਨੌਰ ਅਤੇ ਨਗੀਨਾ, ਰਾਮਪੁਰ ਅਤੇ ਮੁਰਾਦਾਬਾਦ ਸੀਟਾਂ ‘ਤੇ ਬਸਪਾ ਦਿਲਚਸਪ ਲੜਾਈ ‘ਚ ਸ਼ਾਮਲ ਹੋਵੇਗੀ।ਬਸਪਾ ਨੇ 2019 ਦੀਆਂ ਆਮ ਚੋਣਾਂ ਵਿੱਚ ਸਹਾਰਨਪੁਰ, ਬਿਜਨੌਰ ਅਤੇ ਨਗੀਨਾ ਜਿੱਤੀ ਸੀ, ਜਦੋਂ ਕਿ ਭਾਜਪਾ ਨੇ ਕੈਰਾਨਾ, ਮੁਜ਼ੱਫਰਨਗਰ ਅਤੇ ਪੀਲੀਭੀਤ ਅਤੇ ਸਪਾ ਨੇ ਰਾਮਪੁਰ ਅਤੇ ਮੁਰਾਦਾਬਾਦ ਸੀਟਾਂ ਜਿੱਤੀਆਂ ਸਨ।

ਲੋਕ ਸਭਾ ਚੋਣਾਂ ਲਈ ਬਹੁਜਨ ਸਮਾਜ ਪਾਰਟੀ ਨੇ 16 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ:-
ਸਹਾਰਨਪੁਰ— ਮਾਜੀਦ ਅਲੀ

ਕੈਰਾਨਾ- ਸ਼੍ਰੀਪਾਲ ਸਿੰਘ

ਮੁਜ਼ੱਫਰਨਗਰ – ਦਾਰਾ ਸਿੰਘ ਪ੍ਰਜਾਪਤੀ

ਬਿਜਨੌਰ – ਵਿਜੇਂਦਰ ਸਿੰਘ

ਨਗੀਨਾ – ਸੁਰਿੰਦਰ ਪਾਲ ਸਿੰਘ

ਮੁਰਾਦਾਬਾਦ — ਮੁਹੰਮਦ ਇਰਫਾਨ ਸੈਫੀ

ਰਾਮਪੁਰ — ਜੀਸ਼ਾਨ ਖਾਨ

ਸੰਭਲ – ਸ਼ੌਲਤ ਅਲੀ

ਅਮਰੋਹਾ— ਮੁਜਾਹਿਦ ਹੁਸੈਨ

ਮੇਰਠ — ਦੇਵ ਵ੍ਰਤ ਤਿਆਗੀ

ਬਾਗਪਤ – ਪ੍ਰਵੀਨ ਬਾਂਸਲ

ਗੌਤਮ ਬੁੱਧ ਨਗਰ – ਰਾਜਿੰਦਰ ਸਿੰਘ ਸੋਲੰਕੀ

ਬੁਲੰਦਸ਼ਹਿਰ – ਗਿਰੀਸ਼ ਚੰਦਰ ਜਾਟਵ

ਆਂਵਲਾ – ਆਬਿਦ ਅਲੀ

ਪੀਲੀਭੀਤ- ਅਨੀਸ ਅਹਿਮਦ ਖਾਨ

ਸ਼ਾਹਜਹਾਨਪੁਰ — ਦੋਦਰਮ ਵਰਮਾ

Leave a Reply