November 6, 2024

ਲੋਕ ਸਭਾ ਚੋਣਾਂ ਲਈ ਜੇਜੇਪੀ ਨੇ ਆਪਣੀ ਪਹਿਲੀ ਸੂਚੀ ਕੀਤੀ ਜਾਰੀ

ਹਰਿਆਣਾ : ਲੋਕ ਸਭਾ ਚੋਣਾਂ (The Lok Sabha Elections) ਲਈ ਜਨਨਾਇਕ ਜਨਤਾ ਪਾਰਟੀ (The Janayak Janata Party) ਨੇ ਆਪਣੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਭਾਜਪਾ ਨਾਲ ਗਠਜੋੜ ਤੋੜਨ ਤੋਂ ਬਾਅਦ ਜੇਜੇਪੀ ਨੇ ਵੀ ਸਾਰੀਆਂ 10 ਲੋਕ ਸਭਾ ਸੀਟਾਂ ‘ਤੇ ਚੋਣ ਲੜਨ ਦਾ ਫ਼ੈਸਲਾ ਕੀਤਾ ਹੈ। ਇਸ ਸੂਚੀ ਵਿੱਚ ਜੇਜੇਪੀ ਹਾਈਕਮਾਂਡ ਨੇ ਪੰਜ ਲੋਕ ਸਭਾ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ।

ਜੇਜੇਪੀ ਵੱਲੋਂ ਜਾਰੀ ਕੀਤੀ ਗਈ ਸੂਚੀ ਵਿੱਚ ਸਿਰਸਾ ਤੋਂ ਰਮੇਸ਼ ਖੱਟਕ, ਹਿਸਾਰ ਤੋਂ ਨੈਨਾ ਚੌਟਾਲਾ, ਭਿਵਾਨੀ-ਮਹੇਂਦਰਗੜ੍ਹ ਤੋਂ ਰਾਓ ਬਹਾਦਰ ਸਿੰਘ, ਗੁਰੂਗ੍ਰਾਮ ਤੋਂ ਰਾਹੁਲ ਯਾਦਵ (ਫਾਜ਼ਿਲਪੁਰੀਆ) ਅਤੇ ਫਰੀਦਾਬਾਦ ਤੋਂ ਨਲਿਨ ਹੁੱਡਾ ਦੇ ਨਾਂ ਸ਼ਾਮਲ ਹਨ।

ਇਸ ਸੂਚੀ ‘ਚ ਸਭ ਤੋਂ ਦਿਲਚਸਪ ਨਾਂ ਹਿਸਾਰ ਲੋਕ ਸਭਾ ਸੀਟ ਤੋਂ ਨੈਨਾ ਚੌਟਾਲਾ ਦਾ ਹੈ। ਦੱਸ ਦੇਈਏ ਕਿ ਦੁਸ਼ਯੰਤ ਚੌਟਾਲਾ ਦੇ ਦਾਦਾ ਰਣਜੀਤ ਚੌਟਾਲਾ ਭਾਜਪਾ ਦੀ ਟਿਕਟ ‘ਤੇ ਹਿਸਾਰ ਲੋਕ ਸਭਾ ਸੀਟ ਤੋਂ ਚੋਣ ਲੜ ਰਹੇ ਹਨ। ਇਨੈਲੋ ਤੋਂ ਸੁਨੈਨਾ ਚੌਟਾਲਾ ਦੀ ਉਮੀਦਵਾਰੀ ਲਗਭਗ ਤੈਅ ਮੰਨੀ ਜਾ ਰਹੀ ਹੈ। ਅਜਿਹੇ ‘ਚ ਹਰਿਆਣਾ ਦੀ ਇਸ ਲੋਕ ਸਭਾ ਸੀਟ ‘ਤੇ ਪਰਿਵਾਰਾਂ ਵਿਚਾਲੇ ਸਿਆਸੀ ਲੜਾਈ ਦੇਖਣ ਨੂੰ ਮਿਲੇਗੀ।

ਕੌਣ ਹੈ ਨੈਨਾ ਚੌਟਾਲਾ?

ਵਰਤਮਾਨ ਸਮੇਂ ਵਿੱਚ ਦਾਦਰੀ ਜ਼ਿਲ੍ਹੇ ਦੇ ਬਾਢੜਾ ਵਿਧਾਨਸਭਾ ਹਲਕੇ ਤੋਂ ਜੇਜੇਪੀ ਦੀ ਵਿਧਾਇਕ ਨੈਨਾ ਚੌਟਾਲਾ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੀ ਮਾਂ ਹੈ। ਜਨਨਾਇਕ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਜੈ ਸਿੰਘ ਚੌਟਾਲਾ ਦੀ ਪਤਨੀ ਹੈ। ਤੁਹਾਨੂੰ ਦੱਸ ਦੇਈਏ ਕਿ ਨੈਨਾ ਚੌਟਾਲਾ ਸਾਬਕਾ ਪ੍ਰਧਾਨ ਮੰਤਰੀ ਦੇਵੀ ਲਾਲ ਚੌਟਾਲਾ ਦੇ ਪਰਿਵਾਰ ਤੋਂ ਰਾਜਨੀਤੀ ਦੀ ਦੁਨੀਆ ਵਿੱਚ ਆਉਣ ਵਾਲੀ ਪਹਿਲੀ ਮਹਿਲਾ ਹੈ,ਜੋ ਕਿ ਵਿਧਾਨਸਭਾ ਪਹੁੰਚੀ ਹੈ।

ਰਾਓ ਬਹਾਦਰ ਸਿੰਘ ਲੜਨਗੇ ਚੋਣ 

ਭਿਵਾਨੀ-ਮਹੇਂਦਰਗੜ੍ਹ ਸੀਟ ਤੋਂ ਰਾਓ ਬਹਾਦਰ ਸਿੰਘ ਨੂੰ ਲੋਕ ਸਭਾ ਉਮੀਦਵਾਰ ਬਣਾਇਆ ਹੈ। ਦੱਸ ਦੇਈਏ ਕਿ ਰਾਓ ਬਹਾਦੁਰ ਸਿੰਘ ਨੇ ਸਾਲ 2005 ‘ਚ ਰਾਜਨੀਤੀ ‘ਚ ਐਂਟਰੀ ਕੀਤੀ ਸੀ। ਨਾਰਨੌਲ ਵਿਧਾਨ ਸਭਾ ਤੋਂ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜੀ। ਉਹ ਆਜ਼ਾਦ ਰਾਧੇਸ਼ਿਆਮ ਸ਼ਰਮਾ ਤੋਂ ਚੋਣ ਹਾਰ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਸਾਲ 2009 ਵਿੱਚ ਨਵੀਂ ਬਣੀ ਨੰਗਲ ਚੌਧਰੀ ਵਿਧਾਨ ਸਭਾ ਸੀਟ ਤੋਂ ਚੋਣ ਲੜੀ ਸੀ। ਉਹ ਇਨੈਲੋ ਦੀ ਟਿਕਟ ‘ਤੇ ਚੋਣ ਜਿੱਤੇ ਸਨ।

ਜਦਕਿ ਭਾਜਪਾ ਨੇ ਆਪਣੇ ਸਾਰੇ ਉਮੀਦਵਾਰ ਮੈਦਾਨ ‘ਚ ਉਤਾਰ ਦਿੱਤੇ ਹਨ ਪਰ ਸਭ ਦੀਆਂ ਨਜ਼ਰਾਂ ਕਾਂਗਰਸ ‘ਤੇ ਟਿਕੀਆਂ ਹੋਈਆਂ ਹਨ। ਆਖਿਰ ਕਾਂਗਰਸ ਬਾਕੀ ਰਹਿੰਦੀਆਂ 9 ਸੀਟਾਂ ‘ਤੇ ਆਪਣੇ ਉਮੀਦਵਾਰ ਕਦੋਂ ਉਤਾਰੇਗੀ ਅਤੇ ਕਾਂਗਰਸ ਕਿਹੜੇ-ਕਿਹੜੇ ਉਮੀਦਵਾਰ ਖੜ੍ਹੇ ਕਰੇਗੀ?

By admin

Related Post

Leave a Reply