ਲੋਕ ਸਭਾ ਚੋਣਾਂ ‘ਚ ਹਾਰ ਤੋਂ ਬਾਅਦ ਆਕਾਸ਼ ਆਨੰਦ ਨੇ ਬਸਪਾ ‘ਚ ਕੀਤੀ ਵਾਪਸੀ
By admin / June 22, 2024 / No Comments / Punjabi News
ਲਖਨਊ : ਲੋਕ ਸਭਾ ਚੋਣਾਂ 2024 ਵਿੱਚ ਬਹੁਜਨ ਸਮਾਜ ਪਾਰਟੀ ਦਾ ਪੂਰੀ ਤਰ੍ਹਾਂ ਸਫਾਇਆ ਹੋ ਗਿਆ ਹੈ। ਚੋਣਾਂ ‘ਚ ਵੱਡੀ ਹਾਰ ਝੱਲਣ ਤੋਂ ਬਾਅਦ ਆਕਾਸ਼ ਆਨੰਦ ਨੇ ਮੁੜ ਬਸਪਾ ‘ਚ ਵਾਪਸੀ ਕੀਤੀ ਹੈ। ਬਸਪਾ ਸੁਪਰੀਮੋ ਮਾਇਆਵਤੀ ਨੇ ਉਤਰਾਖੰਡ ਉਪ ਚੋਣ ਵਿੱਚ ਆਕਾਸ਼ ਆਨੰਦ ਨੂੰ ਸਟਾਰ ਪ੍ਰਚਾਰਕ ਬਣਾਇਆ ਹੈ। ਤੁਹਾਨੂੰ ਦੱਸ ਦੇਈਏ ਕਿ ਉੱਤਰਾਖੰਡ ਦੀਆਂ ਦੋ ਵਿਧਾਨ ਸਭਾ ਸੀਟਾਂ ‘ਤੇ ਉਪ ਚੋਣਾਂ ਹੋਣੀਆਂ ਹਨ। ਆਕਾਸ਼ ਉੱਤਰਾਖੰਡ ਲਈ ਪ੍ਰਚਾਰ ਕਰਨਗੇ, ਪਰ ਉੱਤਰ ਪ੍ਰਦੇਸ਼ ਦੇ ਮਾਮਲਿਆਂ ਤੋਂ ਦੂਰ ਰਹਿਣਗੇ। ਫਿਲਹਾਲ ਆਕਾਸ਼ ਆਨੰਦ ਕੋਲ ਕੋਈ ਅਹੁਦਾ ਨਹੀਂ ਹੈ। ਲੋਕ ਸਭਾ ਚੋਣਾਂ ਦੌਰਾਨ ਮਾਇਆਵਤੀ ਨੇ ਉਨ੍ਹਾਂ ਨੂੰ ਆਪਣੇ ਉੱਤਰਾਧਿਕਾਰੀ ਸਮੇਤ ਸਾਰੇ ਅਹੁਦਿਆਂ ਤੋਂ ਬੇਦਖਲ ਕਰ ਦਿੱਤਾ ਸੀ।
ਪੰਜਾਬ ਅਤੇ ਉੱਤਰਾਖੰਡ ਦੀਆਂ ਵਿਧਾਨ ਸਭਾ ਉਪ ਚੋਣਾਂ ਲਈ ਬੀਤੇ ਦਿਨ ਬਸਪਾ ਵੱਲੋਂ ਜਾਰੀ ਕੀਤੀ ਗਈ ਸੂਚੀ ਵਿੱਚ ਮਾਇਆਵਤੀ ਤੋਂ ਬਾਅਦ ਆਕਾਸ਼ ਆਨੰਦ ਦਾ ਨਾਂ ਦੂਜੇ ਨੰਬਰ ‘ਤੇ ਹੈ। ਇਸ ਦਾ ਮਤਲਬ ਹੈ ਕਿ ਆਕਾਸ਼ ਆਨੰਦ ਇਕ ਵਾਰ ਫਿਰ ਬਸਪਾ ‘ਚ ਦੂਜੇ ਨੇਤਾ ਬਣ ਗਏ ਹਨ। ਦੱਸ ਦੇਈਏ ਕਿ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਮਾਇਆਵਤੀ ਨੇ ਆਕਾਸ਼ ਆਨੰਦ ਨੂੰ ਪਾਸੇ ਕਰ ਦਿੱਤਾ ਸੀ। ਆਕਾਸ਼ ਆਨੰਦ ਉਦੋਂ ਪਾਰਟੀ ਦੇ ਕੌਮੀ ਕੋਆਰਡੀਨੇਟਰ ਸਨ। ਆਕਾਸ਼ ਆਨੰਦ ਨੂੰ ਮਾਇਆਵਤੀ ਦਾ ਉੱਤਰਾਧਿਕਾਰੀ ਵੀ ਕਿਹਾ ਜਾਂਦਾ ਹੈ।
ਉੱਤਰਾਖੰਡ ਦੀਆਂ ਦੋ ਵਿਧਾਨ ਸਭਾ ਸੀਟਾਂ ਅਤੇ ਪੰਜਾਬ ਦੀ ਇਕ ਵਿਧਾਨ ਸਭਾ ਸੀਟ ‘ਤੇ 10 ਜੁਲਾਈ ਨੂੰ ਪੈਣਗੀਆਂ ਵੋਟਾਂ
ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਹੀ ਮਾਇਆਵਤੀ ਨੇ ਖੁਦ ਆਕਾਸ਼ ਆਨੰਦ ਨੂੰ ਆਪਣਾ ਉੱਤਰਾਧਿਕਾਰੀ ਐਲਾਨ ਦਿੱਤਾ ਸੀ। ਚੋਣ ਪ੍ਰਚਾਰ ਦੇ ਸ਼ੁਰੂਆਤੀ ਦੌਰ ਵਿੱਚ ਆਕਾਸ਼ ਆਨੰਦ ਨੇ ਬਸਪਾ ਲਈ ਸਖ਼ਤ ਮਿਹਨਤ ਕੀਤੀ ਸੀ ਅਤੇ ਆਪਣੇ ਕਈ ਬਿਆਨਾਂ ਕਰਕੇ ਸੁਰਖੀਆਂ ਵਿੱਚ ਰਹੇ ਸਨ। ਜ਼ਿਮਨੀ ਚੋਣ ਲਈ ਸਟਾਰ ਪ੍ਰਚਾਰਕਾਂ ਦੀ ਸੂਚੀ ‘ਚ ਮਾਇਆਵਤੀ ਦਾ ਨਾਂ ਪਹਿਲੇ ਨੰਬਰ ‘ਤੇ ਹੈ। ਇਸ ਤੋਂ ਬਾਅਦ ਦੂਜੇ ਨੰਬਰ ‘ਤੇ ਉਨ੍ਹਾਂ ਦੇ ਭਤੀਜੇ ਆਕਾਸ਼ ਆਨੰਦ ਦਾ ਨਾਂ ਹੈ। ਤੀਜੇ ਨੰਬਰ ‘ਤੇ ਉਤਰਾਖੰਡ ਲਈ ਰਾਮਜੀ ਗੌਤਮ ਹਨ ਜਦਕਿ ਪੰਜਾਬ ਲਈ ਰਣਧੀਰ ਸਿੰਘ ਬੈਨੀਵਾਲ ਹਨ। ਉੱਤਰਾਖੰਡ ਦੀਆਂ ਦੋ ਵਿਧਾਨ ਸਭਾ ਸੀਟਾਂ ਅਤੇ ਪੰਜਾਬ ਦੀ ਇਕ ਵਿਧਾਨ ਸਭਾ ਸੀਟ ‘ਤੇ 10 ਜੁਲਾਈ ਨੂੰ ਵੋਟਾਂ ਪੈਣੀਆਂ ਹਨ।