ਨਵੀਂ ਦਿੱਲੀ : ਇਸ ਵਾਰ ਲੋਕ ਸਭਾ ਚੋਣਾਂ (Lok Sabha elections) ‘ਚ 49 ਸਾਲਾ ਮਾਧਵੀ ਲਤਾ (Madhavi Lata) ਨੂੰ ਭਾਜਪਾ ਨੇ ਹੈਦਰਾਬਾਦ ਸੀਟ ਤੋਂ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ ਦੇ ਮੁਖੀ ਅਸਦੁਦੀਨ ਓਵੈਸੀ ਦੇ ਖ਼ਿਲਾਫ਼ ਮੈਦਾਨ ‘ਚ ਉਤਾਰਿਆ ਹੈ। ਹਾਲ ਹੀ ਵਿੱਚ ਭਾਜਪਾ ਉਮੀਦਵਾਰ ਮਾਧਵੀ ਲਤਾ ਨੂੰ ਗ੍ਰਹਿ ਮੰਤਰਾਲੇ ਨੇ Y+ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਹੈ। ਗ੍ਰਹਿ ਮੰਤਰਾਲੇ ਨੇ ਆਈ.ਬੀ ਧਮਕੀ ਰਿਪੋਰਟ ਦੇ ਆਧਾਰ ‘ਤੇ ਮਾਧਵੀ ਲਤਾ ਨੂੰ ਸੁਰੱਖਿਆ ਦਿੱਤੀ ਹੈ। ਅਜਿਹੇ ‘ਚ ਇਸ ਵਾਰ ਓਵੈਸੀ ਨੂੰ ਮਾਧਵੀ ਤੋਂ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Y+ ਸ਼੍ਰੇਣੀ ਵਿੱਚ ਹਥਿਆਰਬੰਦ ਪੁਲਿਸ ਦੇ 11 ਕਮਾਂਡੋ ਤਾਇਨਾਤ ਕੀਤੇ ਗਏ ਹਨ, ਜਿਨ੍ਹਾਂ ਵਿੱਚ ਪੰਜ ਸਥਿਰ ਪੁਲਿਸ ਕਰਮਚਾਰੀ ਵੀ.ਆਈ.ਪੀਜ਼ ਦੀ ਸੁਰੱਖਿਆ ਲਈ ਉਨ੍ਹਾਂ ਦੇ ਘਰਾਂ ਵਿੱਚ ਅਤੇ ਆਲੇ-ਦੁਆਲੇ ਤਾਇਨਾਤ ਹਨ। ਨਾਲ ਹੀ, 6 ਪੀ.ਐਸ.ਓ ਸਬੰਧਤ ਵੀ.ਆਈ.ਪੀਜ਼ ਨੂੰ ਤਿੰਨ ਸ਼ਿਫਟਾਂ ਵਿੱਚ ਸੁਰੱਖਿਆ ਪ੍ਰਦਾਨ ਕਰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਹੈਦਰਾਬਾਦ ਦੀ ਇਹ ਸੀਟ 1984 ਤੋਂ ਏ.ਆਈ.ਐਮ.ਆਈ.ਐਮ ਦੇ ਕੋਲ ਹੈ। ਪਹਿਲਾਂ ਸਲਾਹੁਦੀਨ ਓਵੈਸੀ ਅਤੇ ਫਿਰ ਉਨ੍ਹਾਂ ਦਾ ਪੁੱਤਰ ਅਸਦੁਦੀਨ ਓਵੈਸੀ ਇੱਥੋਂ ਚੋਣਾਂ ਜਿੱਤਦੇ ਰਹੇ ਹਨ। ਚਾਰ ਵਾਰ ਦੇ ਸੰਸਦ ਮੈਂਬਰ ਅਸਦੁਦੀਨ ਓਵੈਸੀ ਨੇ 2019 ਵਿੱਚ ਭਾਜਪਾ ਦੇ ਭਗਵੰਤ ਰਾਓ ਨੂੰ 2.5 ਲੱਖ ਤੋਂ ਵੱਧ ਵੋਟਾਂ ਨਾਲ ਹਰਾਇਆ ਸੀ। ਹਾਲਾਂਕਿ ਇਸ ਵਾਰ ਭਾਜਪਾ ਨੇਤਾਵਾਂ ਨੂੰ ਓਵੈਸੀ ਤੋਂ ਇਹ ਸੀਟ ਖੋਹਣ ਦਾ ਭਰੋਸਾ ਹੈ।

ਮਾਧਵੀ ਲਤਾ ਹਾਲ ਹੀ ‘ਚ ਉਸ ਸਮੇਂ ਸੁਰਖੀਆਂ ‘ਚ ਆਈ ਜਦੋਂ ਭਾਜਪਾ ਨੇ ਉਨ੍ਹਾਂ ਨੂੰ ਹੈਦਰਾਬਾਦ ਤੋਂ ਅਸਦੁਦੀਨ ਓਵੈਸੀ ਦੇ ਖ਼ਿਲਾਫ਼ ਉਮੀਦਵਾਰ ਬਣਾਇਆ। ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਮਾਧਵੀ ਲਤਾ ਦੀ ਖੂਬ ਤਾਰੀਫ ਕੀਤੀ ਹੈ। ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਆਪਣੀ ਪੋਸਟ ‘ਚ ਪੀ.ਐੱਮ ਮੋਦੀ ਨੇ ਉਨ੍ਹਾਂ ਨੂੰ ਅਸਾਧਾਰਨ ਦੱਸਿਆ ਅਤੇ ਲਿਖਿਆ, ‘ਮਾਧਵੀ ਲਤਾ ਜੀ, ਤੁਹਾਡੀ ‘ਆਪ ਕੀ ਅਦਾਲਤ’ ਐਪੀਸੋਡ ਅਸਾਧਾਰਨ ਹੈ। ਤੁਸੀਂ ਬਹੁਤ ਠੋਸ ਮੁੱਦੇ ਉਠਾਏ ਹਨ ਅਤੇ ਇਸ ਨੂੰ ਤਰਕ ਅਤੇ ਜਨੂੰਨ ਨਾਲ ਕੀਤਾ ਹੈ। ਤੁਹਾਨੂੰ ਸ਼ੁਭਕਾਮਨਾਵਾਂ।’

Leave a Reply