ਲੋਕ ਸਭਾ ਚੋਣਾਂ ਕਾਰਨ ਮੁਲਤਵੀ ਹੋਏ UPSE ਦੇ Exam
By admin / March 19, 2024 / No Comments / Punjabi News
ਲੁਧਿਆਣਾ : ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSE) ਵੱਲੋਂ ਕਰਵਾਈਆਂ ਜਾਣ ਵਾਲੀਆਂ ਸਿਵਲ ਸਰਵਿਸਿਜ਼ ਐਗਜ਼ਾਮੀਨੇਸ਼ਨ (CSE) ਪ੍ਰੀਲਿਮਜ਼ ਅਤੇ ਇੰਡੀਅਨ ਫਾਰੈਸਟ ਸਰਵਿਸ ਪ੍ਰੀਲਿਮਜ਼ ਦੀਆਂ ਪ੍ਰੀਖਿਆਵਾਂ ਲੋਕ ਸਭਾ ਚੋਣਾਂ (Lok Sabha elections) ਕਾਰਨ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਹੈ।
ਇਹ ਦੋਵੇਂ ਪ੍ਰੀਖਿਆਵਾਂ 26 ਮਈ ਨੂੰ ਹੋਣੀਆਂ ਸਨ। ਯੂ.ਪੀ.ਐਸ.ਸੀ ਨੇ ਅਧਿਕਾਰਤ ਨੋਟਿਸ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ। ਨੋਟਿਸ ਵਿੱਚ ਕਿਹਾ ਗਿਆ ਹੈ ਕਿ ਆਮ ਚੋਣਾਂ ਦੇ ਕਾਰਜਕ੍ਰਮ ਦੇ ਕਾਰਨ, ਕਮਿਸ਼ਨ ਨੇ ਸਿਵਲ ਸੇਵਾਵਾਂ ਪ੍ਰੀਖਿਆ ਅਤੇ ਭਾਰਤੀ ਜੰਗਲਾਤ ਸੇਵਾ ਪ੍ਰੀਲਿਮਜ਼ 2024 ਨੂੰ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਹੈ ਜੋ ਕਿ 26 ਮਈ ਨੂੰ ਹੋਣੀਆਂ ਸਨ। ਹੁਣ ਪ੍ਰੀਲਿਮਜ਼ ਪ੍ਰੀਖਿਆ 16 ਜੂਨ ਨੂੰ ਹੋਵੇਗੀ।
ਯੂ.ਪੀ.ਐਸ.ਸੀ ਸਿਵਲ ਸਰਵਿਸਿਜ਼ ਪ੍ਰੀਲਿਮਸ ਪ੍ਰੀਖਿਆ ਦੀ ਮਿਤੀ ਲੋਕ ਸਭਾ ਚੋਣਾਂ ਦੇ ਪ੍ਰੋਗਰਾਮ ਨਾਲ ਟਕਰਾਅ ਰਹੀ ਹੈ, ਜਿਸ ਕਾਰਨ ਪ੍ਰੀਖਿਆ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਗਿਆ ਹੈ।