ਮੇਰਠ: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ (Chief Minister Yogi Adityanath’s Government) ਦੀ ਸਰਕਾਰ ਦੇ ਨਿਰਦੇਸ਼ਾਂ ‘ਤੇ ਲਗਾਤਾਰ ਤੀਜੇ ਦਿਨ ਅੱਜ ਯਾਨੀ ਸ਼ੁੱਕਰਵਾਰ ਨੂੰ ਮੇਰਠ ਅਤੇ ਬਾਗਪਤ ( Meerut and Baghpat) ‘ਚ ਕਾਵੜੀਆਂ ‘ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਬੀਤੇ ਦਿਨ ਮੇਰਠ ‘ਚ ਜਿੱਥੇ ਡੀ.ਐੱਮ ਅਤੇ ਐੱਸ.ਐੱਸ.ਪੀ. ਨੇ ਹੈਲੀਕਾਪਟਰ ਤੋਂ ਸ਼ਿਵ ਭਗਤਾਂ ‘ਤੇ ਫੁੱਲਾਂ ਦੀ ਵਰਖਾ ਕੀਤੀ, ਉੱਥੇ ਹੀ ਅੱਜ ਯਾਨੀ ਸ਼ੁੱਕਰਵਾਰ ਨੂੰ ਮੇਰਠ ਡਿਵੀਜ਼ਨ ਦੀ ਡਿਵੀਜ਼ਨਲ ਕਮਿਸ਼ਨਰ ਸੇਲਵਾ ਕੁਮਾਰੀ ਜੇ ਅਤੇ ਆਈ.ਜੀ ਨਚੀਕੇਤਾ ਝਾਅ ਨੇ ਮੇਰਠ ਦੇ ਬਾਬਾ ਔਘੜਨਾਥ ਮੰਦਰ ‘ਤੇ ਫੁੱਲਾਂ ਦੀ ਵਰਖਾ ਕੀਤੀ ਅਤੇ ਸਾਵਣ ਸ਼ਿਵਰਾਤਰੀ ਦੇ ਸ਼ੁਭ ਮੌਕੇ ‘ਤੇ ਬਾਗਪਤ ‘ਚ ਪੁਰਾ ਮਹਾਦੇਵ ਮੰਦਰ ‘ਚ ਹੈਲੀਕਾਪਟਰ ਤੋਂ ਕਾਂਵੜੀਆਂ ‘ਤੇ ਫੁੱਲਾਂ ਦੀ ਵਰਖਾ ਕੀਤੀ ਗਈ।

ਸੁਰੱਖਿਆ ਪ੍ਰਬੰਧਾਂ ਦਾ ਵੀ ਲਿਆ ਗਿਆ ਜਾਇਜ਼ਾ 
ਦੋਵਾਂ ਅਧਿਕਾਰੀਆਂ ਨੇ ਫੁੱਲਾਂ ਦੀ ਵਰਖਾ ਕਰਨ ਦੇ ਨਾਲ-ਨਾਲ ਮੰਦਰ ਪਰਿਸਰ ਦਾ  ਜਾਇਜ਼ਾ ਲਿਆ ਅਤੇ ਸੁਰੱਖਿਆ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ। ਹੈਲੀਕਾਪਟਰ ਤੋਂ ਫੁੱਲਾਂ ਦੀ ਵਰਖਾ ਹੁੰਦੀ ਦੇਖ ਕੇ ਕਾਵੜੀਏ ਖੁਸ਼ੀ ਨਾਲ ਝੂਮ ਉਠੇ ਅਤੇ ਬੋਲ ਬਮ ਬੋਲ ਬਮ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਇਸ ਤੋਂ ਪਹਿਲਾਂ ਬੀਤੇ ਦਿਨ ਮੇਰਠ ਦੇ ਡੀ.ਐੱਮ ਦੀਪਕ ਮੀਨਾ ਅਤੇ ਐੱਸ.ਐੱਸ.ਪੀ. ਵਿਪਿਨ ਟਾਡਾ ਨੇ ਵੀ ਟੋਲ ਪਲਾਜ਼ਾ ਨੂੰ ਛੱਡ ਕੇ ਮੇਰਠ ਦੇ ਇਤਿਹਾਸਕ ਔਘੜਨਾਥ ਮੰਦਰ, ਦਿੱਲੀ ਦੇਹਰਾਦੂਨ ਨੈਸ਼ਨਲ ਹਾਈਵੇਅ, ਪੱਲਵਪੁਰਮ ‘ਤੇ ਹੈਲੀਕਾਪਟਰ ਤੋਂ ਫੁੱਲਾਂ ਦੀ ਵਰਖਾ ਕੀਤੀ ਸੀ। ਬੁੱਧਵਾਰ ਨੂੰ ਵੀ ਮੇਰਠ ‘ਚ ਕਾਵੜੀਆਂ ‘ਤੇ ਬੁਲਡੋਜ਼ਰ ਦੀ ਵਰਤੋਂ ਕਰਕੇ ਫੁੱਲਾਂ ਦੀ ਵਰਖਾ ਕੀਤੀ ਗਈ। ਕਾਵੜੀਆਂ ਨੇ ਪੂਰੇ ਕਾਵੜ ਯਾਤਰਾ ਰੂਟ ‘ਤੇ ਫੁੱਲਾਂ ਦੀ ਵਰਖਾ ਕਰਨ ਦੇ ਨਾਲ-ਨਾਲ ਯੋਗੀ ਸਰਕਾਰ ਵੱਲੋਂ ਕੀਤੇ ਗਏ ਪ੍ਰਬੰਧਾਂ ‘ਤੇ ਖੁਸ਼ੀ ਜ਼ਾਹਰ ਕੀਤੀ ਅਤੇ ਸੀ.ਐਮ ਯੋਗੀ ਦਾ ਧੰਨਵਾਦ ਵੀ ਕੀਤਾ।

ਕਾਂਵੜੀਆਂ ਨੇ ਸੀ.ਐਮ ਯੋਗੀ ਦੇ ਲਾਏ ਨਾਅਰੇ 
ਬੀਤੇ ਦਿਨ ਫੁੱਲਾਂ ਦੀ ਵਰਖਾ ਤੋਂ ਉਤਸ਼ਾਹਿਤ ਕਾਵੜੀਆਂ ਨੇ ਭਗਵਾਨ ਭੋਲੇਨਾਥ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਉਸਤਤ ਵਿੱਚ ਨਾਅਰੇਬਾਜ਼ੀ ਵੀ ਕੀਤੀ। ਸੀ.ਐਮ ਯੋਗੀ ਦੀਆਂ ਹਦਾਇਤਾਂ ਅਨੁਸਾਰ ਕਾਵੜੀਆਂ ਦੀਆਂ ਸਹੂਲਤਾਂ ਦਾ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ। ਨਾਲ ਹੀ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਇੱਕ ਦਿਨ ਪਹਿਲਾਂ ਵੀ ਮੇਰਠ ਵਿੱਚ ਬੁਲਡੋਜ਼ਰਾਂ ਨਾਲ ਫੁੱਲਾਂ ਦੀ ਵਰਖਾ ਕੀਤੀ ਗਈ ਸੀ। ਇਸ ਤੋਂ ਬਾਅਦ ਹੁਣ ਹੈਲੀਕਾਪਟਰ ਤੋਂ ਫੁੱਲਾਂ ਦੀ ਵਰਖਾ ਕੀਤੀ ਗਈ ਹੈ।

Leave a Reply