November 5, 2024

ਰੋਟੀਆ ਬਣਾ ਰਹੀ ਆਪਣੀ ਪਤਨੀ ਤੇ ਪਤੀ ਨੇ ਕੀਤਾ ਹਮਲਾ, ਹੋਈ ਮੌਤ

ਮਾਲੇਰਕੋਟਲਾ : ਸਥਾਨਕ ਰੇਲਵੇ ਸਟੇਸ਼ਨ ਦੇ ਸਾਹਮਣੇ ਸਥਿਤ ਮੁਹੱਲਾ ਗੋਬਿੰਦ ਨਗਰ ਵਿੱਚ ਇੱਕ ਪਰਵਾਸੀ ਪਤੀ ਨੇ ਰੋਟੀਆਂ ਬਣਾਉਂਦੇ ਸਮੇਂ ਆਪਣੀ ਪਤਨੀ ਦਾ ਕੁਹਾੜੀ ਨਾਲ ਵਾਰ ਕਰਕੇ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ 7.30 ਵਜੇ ਦੇ ਕਰੀਬ ਪਰਵਾਸੀ ਮਜ਼ਦੂਰ ਸਰਫਰਾਜ਼ ਦਾ ਆਪਣੀ ਪਤਨੀ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ, ਜਿਸ ਤੋਂ ਬਾਅਦ ਸਰਫਰਾਜ਼ ਨੇ ਰੋਟੀਆਂ ਬਣਾਉਂਦੇ ਸਮੇਂ ਆਪਣੀ 33 ਸਾਲਾ ਪਤਨੀ ਨਾਹਿਦਾ ਬੇਗਮ ਦੇ ਸਿਰ ‘ਤੇ ਕੁਹਾੜੀ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ।

ਘਟਨਾ ਦੀ ਸੂਚਨਾ ਮਿਲਣ ਦੇ ਬਾਅਦ ਪੁਲਿਸ ਥਾਣਾ ਸਿਟੀ-1 ਮਲੇਰਕੋਟਲਾ ਦੀ ਪੁਲਿਸ ਨੇ ਡਿਊਟੀ ਅਫ਼ਸਰ ਅਨਾਇਤ ਖਾਨ ਦੀ ਅਗਵਾਈ ‘ਚ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਥਾਨਕ ਸਿਵਲ ਹਸਪਤਾਲ ਭੇਜ ਦਿੱਤਾ। ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ। ਪੁਲਿਸ ਨੇ ਫਰਜ਼ਾਨਾ ਉਰਫ ਆਂਟੀ ਪਤਨੀ ਮੁਹੰਮਦ ਮੁਸ਼ਤਾਕ ਵਾਸੀ ਗੋਬਿੰਦ ਨਗਰ ਦੇ ਬਿਆਨਾਂ ਦੇ ਆਧਾਰ ‘ਤੇ ਮ੍ਰਿਤਕ ਦੇ ਪਤੀ ਸਰਫਰਾਜ਼ ਖ਼ਿਲਾਫ਼ ਧਾਰਾ 103 (1) ਬੀ.ਐੱਨ.ਐੱਸ ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

By admin

Related Post

Leave a Reply