ਪੰਜਾਬ : ਇੱਥੇ ਰਾਜਪੁਰਾ-ਅੰਬਾਲਾ ਰਾਸ਼ਟਰੀ ਰਾਜਮਾਰਗ ‘ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ 3 ਨੌਜ਼ਵਾਨਾਂ ਦੀ ਮੌਤ ਹੋ ਗਈ ਜਦੋਂ ਕਿ ਇੱਕ ਗੰਭੀਰ ਜ਼ਖਮੀ ਹੈ ਅਤੇ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਵਿਚਕਾਰ ਜੂਝ ਰਿਹਾ ਹੈ।
ਜਾਣਕਾਰੀ ਅਨੁਸਾਰ ਮ੍ਰਿਤਕਾਂ ਦੀ ਪਛਾਣ ਖੁਸ਼ਵਿੰਦਰ ਸਿੰਘ ਅਤੇ ਪ੍ਰਿਯਾਂਸ਼ ਵਜੋਂ ਹੋਈ ਹੈ, ਜਦੋਂ ਕਿ ਤੀਜੇ ਨੌਜ਼ਵਾਨ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਜ਼ਖਮੀ ਨੌਜ਼ਵਾਨ ਦੀ ਪਛਾਣ ਮਨਨ ਕਪੂਰ ਵਜੋਂ ਹੋਈ ਹੈ, ਜਿਸਨੂੰ ਅੰਬਾਲਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਨੌਜ਼ਵਾਨ ਰਾਜਪੁਰਾ ਸਥਿਤ ਯੂਨੀਵਰਸਿਟੀ ਵਿੱਚ ਦਾਖਲਾ ਲੈਣ ਲਈ ਆਏ ਸਨ ਅਤੇ ਕਾਰ ਰਾਹੀਂ ਆਪਣੇ ਘਰ ਵਾਪਸ ਆ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀ ਤੇਜ਼ ਰਫ਼ਤਾਰ ਕਾਰ ਇੱਕ ਟਰੱਕ ਨਾਲ ਟਕਰਾ ਗਈ। ਇਸ ਭਿਆਨਕ ਹਾਦਸੇ ਵਿੱਚ ਖੁਸ਼ਵਿੰਦਰ ਸਿੰਘ ਅਤੇ ਪ੍ਰਿਯਾਂਸ਼ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਮਨਨ ਕਪੂਰ ਅਤੇ ਇੱਕ ਹੋਰ ਅਣਪਛਾਤੇ ਨੌਜ਼ਵਾਨ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਅਣਪਛਾਤੇ ਨੌਜ਼ਵਾਨ ਦੀ ਵੀ ਉੱਥੇ ਹੀ ਮੌਤ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜ਼ਵਾਨਾਂ ਦੀ ਕਾਰ ਦੀ ਰਫ਼ਤਾਰ ਬਹੁਤ ਤੇਜ਼ ਸੀ ਅਤੇ ਉਹ ਕਾਰ ਦੇ ਅੰਦਰ ਵੀਡੀਓ ਵੀ ਬਣਾ ਰਹੇ ਸਨ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
The post ਰਾਜਪੁਰਾ-ਅੰਬਾਲਾ ਰਾਸ਼ਟਰੀ ਰਾਜਮਾਰਗ ‘ਤੇ ਵਾਪਰਿਆ ਭਿਆਨਕ ਸੜਕ ਹਾਦਸਾ, 3 ਨੌਜ਼ਵਾਨਾਂ ਦੀ ਮੌਤ appeared first on TimeTv.
Leave a Reply