ਚੰਡੀਗੜ੍ਹ: ਹਰਿਆਣਾ ਵਿਧਾਨ ਸਭਾ ਦਾ (Haryana Vidhan Sabha) ਬਜਟ ਸੈਸ਼ਨ ਅੱਜ 20 ਫਰਵਰੀ ਤੋਂ ਸ਼ੁਰੂ ਹੋ ਰਿਹਾ ਹੈ ਜੋ 28 ਫਰਵਰੀ ਤੱਕ ਚੱਲੇਗਾ।ਅੱਜ ਰਾਜਪਾਲ ਬੰਧਾਰੂ ਦੱਤਾਤ੍ਰਿਆ (Governor Bandharu Dattatreya) ਦੇ ਭਾਸ਼ਣ ਨਾਲ ਬਜਟ ਸੈਸ਼ਨ ਦੀ ਸ਼ੁਰੂਆਤ ਹੋਵੇਗੀ। ਅੱਜ ਤੇ ਕੱਲ੍ਹ 21 ਫਰਵਰੀ ਨੂੰ ਰਾਜਪਾਲ ਦੇ ਭਾਸ਼ਣ ’ਤੇ ਚਰਚਾ ਹੋਵੇਗੀ।
22 ਫਰਵਰੀ ਨੂੰ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਬਹਿਸ ਦਾ ਜਵਾਬ ਦੇਣਗੇ। ਇਸੇ ਦਿਨ ਕਾਂਗਰਸ ਬੇਵਿਸਾਹੀ ਮਤਾ ਲਿਆਵੇਗੀ ਜਿਸ ’ਤੇ ਚਰਚਾ ਹੋਵੇਗੀ।23 ਫਰਵਰੀ ਨੂੰ ਮੁੱਖ ਮੰਤਰੀ ਬਤੌਰ ਵਿੱਤ ਮੰਤਰੀ ਬਜਟ ਪੇਸ਼ ਕਰਨਗੇ।24 ਅਤੇ 25 ਫਰਵਰੀ ਨੂੰ ਸਬੰਧਤ ਕਮੇਟੀਆਂ ਬਜਟ ਦਾ ਵਿਸਥਾਰਿਤ ਅਧਿਐਨ ਕਰਨਗੀਆਂ ਅਤੇ 26 ਤੇ 27 ਫਰਵਰੀ ਨੂੰ ਬਜਟ ’ਤੇ ਚਰਚਾ ਹੋਵੇਗੀ ਤੇ 28 ਫਰਵਰੀ ਨੂੰ ਵਿਧਾਨਕ ਕਾਰਜ ਹੋਣਗੇ।