November 6, 2024

ਯਾਨਿਕ ਸਿੰਨਰ ਨੇ ਆਪਣਾ ਪਹਿਲਾ ATP ਮਾਸਟਰਜ਼ 1000 ਜਿੱਤਿਆ ਖਿਤਾਬ

ਟੋਰਾਂਟੋ : ਯਾਨਿਕ ਸਿੰਨਰ (Yannick Sinner) ਨੇ ਨੈਸ਼ਨਲ ਬੈਂਕ ਓਪਨ ਟੈਨਿਸ (National Bank Open tennis) ਟੂਰਨਾਮੈਂਟ ਦੇ ਫਾਈਨਲ ਵਿੱਚ ਅਲੈਕਸ ਡੀ ਮਿਨੌਰ ਨੂੰ 6-4, 6-1 ਨਾਲ ਹਰਾ ਕੇ ਆਪਣਾ ਪਹਿਲਾ ਏ.ਟੀ.ਪੀ ਮਾਸਟਰਜ਼ 1000 ਖਿਤਾਬ ਜਿੱਤਿਆ। ਇਟਲੀ ਦੇ ਸੱਤਵਾਂ ਦਰਜਾ ਪ੍ਰਾਪਤ 21 ਸਾਲਾ ਇਸ ਖਿਡਾਰੀ ਨੇ ਆਪਣੇ ਕਰੀਅਰ ਦਾ ਅੱਠਵਾਂ ਏ.ਟੀ.ਪੀ ਖ਼ਿਤਾਬ ਜਿੱਤਿਆ ਹੈ। ਉਨ੍ਹਾਂ ਨੇ ਇਸ ਤੋਂ ਪਹਿਲਾਂ ਮੌਂਟਪੇਲੀਅਰ ‘ਚ ਵੀ ਖਿਤਾਬ ਜਿੱਤਿਆ ਸੀ। ਉਹ ਮਾਸਟਰਜ਼ 1000 ਚੈਂਪੀਅਨ ਬਣਨ ਵਾਲਾ ਇਟਲੀ ਦਾ ਦੂਜਾ ਖਿਡਾਰੀ ਹੈ। ਉਸ ਤੋਂ ਪਹਿਲਾਂ, ਫੈਬੀਓ ਫੋਗਨੀਨੀ ਨੇ ਮੋਂਟੇਕਾਰਲੋ ਵਿੱਚ ਮਾਸਟਰਜ਼ 1000 ਦਾ ਖਿਤਾਬ ਜਿੱਤਿਆ ਸੀ।

ਸਿਨਰ ਨੇ ਮੈਚ ਤੋਂ ਬਾਅਦ ਕਿਹਾ, ”ਇਹ ਖਿਤਾਬ ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ। ਮੈਂ ਇਸਨੂੰ ਆਪਣੇ ਨਜ਼ਦੀਕੀ ਲੋਕਾਂ ਨਾਲ ਸਾਂਝਾ ਕਰ ਸਕਦਾ ਹਾਂ। ਅਸੀਂ ਇਸ ਨਤੀਜੇ ਨਾਲ ਚੰਗਾ ਮਹਿਸੂਸ ਕਰ ਰਹੇ ਹਾਂ ਅਤੇ ਇਹ ਸਾਨੂੰ ਭਵਿੱਖ ਲਈ ਹੋਰ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕਰੇਗਾ।” ਸਿਨਰ ਨੇ 90 ਮਿੰਟ ਵਿੱਚ ਮੈਚ ਜਿੱਤ ਲਿਆ ਅਤੇ ਇਸ ਦੌਰਾਨ ਉਸ ਨੇ ਪੰਜ ਵਾਰ ਡੀ ਮਿਨੌਰ ਦੀ ਸਰਵਿਸ ਤੋੜੀ।

The post ਯਾਨਿਕ ਸਿੰਨਰ ਨੇ ਆਪਣਾ ਪਹਿਲਾ ATP ਮਾਸਟਰਜ਼ 1000 ਜਿੱਤਿਆ ਖਿਤਾਬ appeared first on Time Tv.

By admin

Related Post

Leave a Reply