ਪੰਜਾਬ : ਪੰਜਾਬ ਦੇ ਇੱਕ ਸਥਾਨਕ ਮੰਦਰ ਵਿੱਚੋਂ 15 ਅਗਸਤ ਨੂੰ ਚਾਂਦੀ ਦੇ ਗਹਿਣੇ ਚੋਰੀ ਹੋ ਗਏ ਸਨ। ਲੋਕਾਂ ਨੇ ਇਸ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ ਸੀ। ਹੁਣ ਚੋਰੀ ਦੀ ਇਸ ਘਟਨਾ ਵਿੱਚ ਸ਼ਾਮਲ 5 ਮੁਲਜ਼ਮਾਂ ਦੀ ਪਛਾਣ ਹੋ ਗਈ ਹੈ। ਪੁਲਿਸ ਨੇ ਇਨ੍ਹਾਂ ‘ਚੋਂ 4 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਮੁਲਜ਼ਮਾਂ ਵਿੱਚ ਇੱਕ ਸੁਨਿਆਰਾ ਵੀ ਸ਼ਾਮਲ ਹੈ। ਇਸ ਸੁਨਿਆਰੇ ਨੇ ਚੋਰੀ ਹੋਈ ਚਾਂਦੀ ਨੂੰ ਪਿਘਲਾ ਕੇ ਨਵੇਂ ਗਹਿਣੇ ਬਣਾਏ ਸਨ। 3 ਕਿਲੋ 630 ਗ੍ਰਾਮ ਚਾਂਦੀ ਦਾ ਸਮਾਨ ਬਰਾਮਦ ਹੋਇਆ ਹੈ। ਇਸ ਤੋਂ ਬਾਅਦ ਹਿੰਦੂ ਸੰਗਠਨ ਦੇ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਦਾ ਧੰਨਵਾਦ ਕੀਤਾ ਹੈ।