November 6, 2024

ਮੇਰਠ ਸੀਟ ਤੋਂ ਟਿਕਟ ਨਾ ਮਿਲਣ ਤੋਂ ਬਾਅਦ ਅਤੁਲ ਪ੍ਰਧਾਨ ਦੀ ਪਹਿਲੀ ਪ੍ਰਤੀਕਿਰਿਆ ਆਈ ਸਹਾਮਣੇ

ਯੂ.ਪੀ : ਆਗਾਮੀ ਲੋਕ ਸਭਾ ਚੋਣਾਂ (Lok Sabha election), ਤੋਂ ਪਹਿਲਾਂ ਸਮਾਜਵਾਦੀ ਪਾਰਟੀ ਨੇ ਮੇਰਠ ਸੀਟ ਤੋਂ ਅਤੁਲ ਪ੍ਰਧਾਨ (Atul Pradhan) ਦੀ ਟਿਕਟ ਰੱਦ ਕਰਕੇ ਸੁਨੀਤਾ ਵਰਮਾ ਨੂੰ ਟਿਕਟ ਦਿੱਤੀ ਹੈ। ਚਰਚਾ ਹੈ ਕਿ ਸੁਨੀਤਾ ਅੱਜ ਨਾਮਜ਼ਦਗੀ ਦਾਖ਼ਲ ਕਰ ਸਕਦੀ ਹੈ। ਇਸ ਦੇ ਨਾਲ ਹੀ ਅਤੁਲ ਪ੍ਰਧਾਨ ਟਿਕਟ ਨਾ ਮਿਲਣ ਤੋਂ ਬਾਅਦ ਕਾਫੀ ਨਿਰਾਸ਼ ਨਜ਼ਰ ਆਏ ਅਤੇ ਉਨ੍ਹਾਂ ਨੇ ਇਸ ‘ਤੇ ਆਪਣੀ ਪਹਿਲੀ ਪ੍ਰਤੀਕਿਰਿਆ ਦਿੱਤੀ ਹੈ।

ਅਤੁਲ ਪ੍ਰਧਾਨ ਨੇ ਕਿਹਾ ਕਿ ਅਖਿਲੇਸ਼ ਜੀ ਨੇ ਇਹ ਫ਼ੈਸਲਾ ਜ਼ਰੂਰ ਸੋਚ ਸਮਝ ਕੇ ਲਿਆ ਹੋਵੇਗਾ। ਉਨ੍ਹਾਂ ਨੇ ਜ਼ਰੂਰ ਕੁਝ ਸੋਚਿਆ ਹੋਵੇਗਾ। ਹੁਣ ਜੋ ਫ਼ੈਸਲਾ ਲਿਆ ਗਿਆ ਹੈ, ਮੈਂ ਉਸ ਨੂੰ ਸਵੀਕਾਰ ਕਰਦਾ ਹਾਂ, ਮੈਂ ਪਾਰਟੀ ਦਾ ਸੱਚਾ ਸਿਪਾਹੀ ਹਾਂ।ਟਿਕਟ ਨਾ ਮਿਲਣ ਤੋਂ ਬਾਅਦ ਅਤੁਲ ਪ੍ਰਧਾਨ ਦੀ ਇਹ ਪਹਿਲੀ ਪ੍ਰਤੀਕਿਰਿਆ ਸਪਾ ਮੁਖੀ ਅਖਿਲੇਸ਼ ਯਾਦਵ ਨਾਲ ਮੁਲਾਕਾਤ ਤੋਂ ਬਾਅਦ ਸਹਾਮਣੇ ਆਈ ਹੈ।

ਦੱਸ ਦੇਈਏ ਕਿ ਮੁਰਾਦਾਬਾਦ-ਰਾਮਪੁਰ ਦੀ ਤਰ੍ਹਾਂ ਮੇਰਠ ਸੀਟ ‘ਤੇ ਵੀ ਸਪਾ ਉਮੀਦਵਾਰ ਦੇ ਚਿਹਰੇ ਨੂੰ ਲੈ ਕੇ ਦੁਚਿੱਤੀ ਬਣੀ ਹੋਈ ਸੀ ਪਰ ਸਮਾਜਵਾਦੀ ਪਾਰਟੀ ਨੇ ਮੇਰਠ ਸੀਟ ਤੋਂ ਅਤੁਲ ਪ੍ਰਧਾਨ ਦੀ ਟਿਕਟ ਰੱਦ ਕਰਕੇ ਸੁਨੀਤਾ ਵਰਮਾ ਨੂੰ ਟਿਕਟ ਦਿੱਤੀ ਹੈ। ਚਰਚਾ ਹੈ ਕਿ ਸੁਨੀਤਾ ਅੱਜ ਨਾਮਜ਼ਦਗੀ ਦਾਖ਼ਲ ਕਰ ਸਕਦੀ ਹੈ। ਦਰਅਸਲ ਵਿਧਾਇਕ ਉਮੀਦਵਾਰ ਬਦਲਣ ਦੀਆਂ ਖਬਰ ‘ਤੇ ਅਤੁਲ ਪ੍ਰਧਾਨ ਨੇ ਡੂੰਘੀ ਨਰਾਜ਼ਗੀ ਜਤਾਈ ਹੈ। ਉਨ੍ਹਾਂ ਦੀ ਟਿਕਟ ਕੱਟੇ ਜਾਣ ਦੀਆਂ ਅਟਕਲਾਂ ‘ਤੇ ਅਤੁਲ ਪ੍ਰਧਾਨ ਨੇ ਕਿਹਾ ਸੀ ਕਿ ਜੇਕਰ ਉਨ੍ਹਾਂ ਦੀ ਟਿਕਟ ਕੱਟੀ ਜਾਂਦੀ ਹੈ ਤਾਂ ਉਹ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ। ਜਿਸ ਤੋਂ ਬਾਅਦ ਅਤੁਲ ਪ੍ਰਧਾਨ ਨੇ ਆਪਣਾ ਬਿਆਨ ਬਦਲ ਲਿਆ।

ਉੱਤਰ ਪ੍ਰਦੇਸ਼ ਦੀ ਮਥੁਰਾ ਸੀਟ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਉਮੀਦਵਾਰ ਹੇਮਾ ਮਾਲਿਨੀ ਨੇ ਵੀਰਵਾਰ ਨੂੰ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। 2014 ਅਤੇ 2019 ਦੀਆਂ ਚੋਣਾਂ ਵਿੱਚ ਮਥੁਰਾ ਤੋਂ ਸੰਸਦ ਮੈਂਬਰ ਚੁਣੀ ਗਈ ਹੇਮਾ ਮਾਲਿਨੀ ਨੂੰ ਪਾਰਟੀ ਨੇ ਲਗਾਤਾਰ ਤੀਜੀ ਵਾਰ ਇਸ ਸੀਟ ਤੋਂ ਉਮੀਦਵਾਰ ਬਣਾਇਆ ਹੈ। ਉਨ੍ਹਾਂ ਦੀ ਨਾਮਜ਼ਦਗੀ ਸਮੇਂ ਸੂਬੇ ਦੇ ਜਲ ਸ਼ਕਤੀ ਮੰਤਰੀ ਸਵਤੰਤਰ ਦੇਵ ਸਿੰਘ ਵੀ ਮੌਜੂਦ ਸਨ।

By admin

Related Post

Leave a Reply