ਚੰਡੀਗੜ੍ਹ: ਸੋਨੀਪਤ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਲੱਗਣ ਵਾਲਾ ਹੈ। ਸੋਨੀਪਤ ਨਗਰ ਨਿਗਮ ਦੇ ਪਹਿਲੇ ਮੇਅਰ ਨਿਖਿਲ ਮਦਾਨ (Nikhil Madan) ਅੱਜ ਯਾਨੀ ਵੀਰਵਾਰ ਨੂੰ ਕਾਂਗਰਸ ਨੂੰ ਅਲਵਿਦਾ ਕਹਿ ਕੇ ਭਾਜਪਾ ‘ਚ ਸ਼ਾਮਲ ਹੋ ਜਾਣਗੇ।

ਉਨ੍ਹਾਂ ਨੂੰ ਦਿੱਲੀ ਦੇ ਹਰਿਆਣਾ ਭਵਨ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਕੇਂਦਰੀ ਊਰਜਾ ਮੰਤਰੀ ਮਨੋਹਰ ਲਾਲ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਮੋਹਨ ਲਾਲ ਬੜੋਲੀ ਰਸਮੀ ਤੌਰ ‘ਤੇ ਪਾਰਟੀ ਦੀ ਮੈਂਬਰਸ਼ਿਪ ਦਿਵਾਉਣਗੇ।

ਦੱਸ ਦਈਏ ਕਿ ਸਾਲ 2020 ‘ਚ ਰਾਜਨੀਤੀ ‘ਚ ਪ੍ਰਵੇਸ਼ ਕਰਨ ਵਾਲੇ ਕਾਂਗਰਸ ਦੇ ਨੌਜਵਾਨ ਨੇਤਾ ਨਿਖਿਲ ਮਦਾਨ ਨੇ ਨਗਰ ਨਿਗਮ ਮੇਅਰ ਦੇ ਅਹੁਦੇ ਲਈ ਚੋਣ ਲੜਦਿਆਂ 72,118 ਵੋਟਾਂ ਹਾਸਲ ਕੀਤੀਆਂ ਅਤੇ ਭਾਜਪਾ ਦੇ ਲਲਿਤ ਬੱਤਰਾ ਨੂੰ 13,817 ਵੋਟਾਂ ਦੇ ਫਰਕ ਨਾਲ ਹਰਾਇਆ ਸੀ।

ਇਹ ਚੋਣ ਜਿੱਤ ਕੇ ਉਨ੍ਹਾਂ ਨੇ ਸੋਨੀਪਤ ਦੇ ਪਹਿਲੇ ਮੇਅਰ ਬਣਨ ਦਾ ਮਾਣ ਹਾਸਲ ਕੀਤਾ ਸੀ। ਸੱਤਾਧਾਰੀ ਪਾਰਟੀ ਦੇ ਉਮੀਦਵਾਰ ਨੂੰ ਹਰਾ ਕੇ ਕਾਂਗਰਸ ਦੇ ਨਿਖਿਲ ਮਦਾਨ ਦੀ ਜਿੱਤ ਸੂਬੇ ਭਰ ਵਿੱਚ ਚਰਚਾ ਦਾ ਵਿਸ਼ਾ ਬਣ ਗਈ ਸੀ। ਹਾਲਾਂਕਿ ਕੁਝ ਸਮੇਂ ਤੋਂ ਨਿਖਿਲ ਮਦਾਨ ਦੇ ਭਾਜਪਾ ‘ਚ ਸ਼ਾਮਲ ਹੋਣ ਦੀਆਂ ਅਟਕਲਾਂ ਚੱਲ ਰਹੀਆਂ ਸਨ।

Leave a Reply