November 16, 2024

ਮਾਲਦੀਵ ਦੀ ਸੰਸਦ ‘ਚ ਹੋਇਆ ਜ਼ਬਰਦਸਤ ਹੰਗਾਮਾ, ਦੇਖੋ ਵੀਡੀਓ

Latest Punjabi News | Home |Time tv. news

ਮਾਲਦੀਵ: ਚੀਨ ਪੱਖੀ ਰਾਸ਼ਟਰਪਤੀ ਮੁਹੰਮਦ ਮੁਇਜ਼ੂ (President Muhammed Muizu) ਦੀ ਕੈਬਨਿਟ ‘ਚ ਚਾਰ ਮੈਂਬਰਾਂ ਨੂੰ ਮਨਜ਼ੂਰੀ ਦੇਣ ‘ਤੇ ਮੱਤਭੇਦ ਨੂੰ ਲੈ ਕੇ ਐਤਵਾਰ ਨੂੰ ਮਾਲਦੀਵ ਦੀ ਸੰਸਦ ‘ਚ ਸਰਕਾਰ ਪੱਖੀ ਸੰਸਦ ਮੈਂਬਰਾਂ ਅਤੇ ਵਿਰੋਧੀ ਸੰਸਦ ਮੈਂਬਰਾਂ ਵਿਚਾਲੇ ਝੜਪ ਹੋ ਗਈ।

ਜਾਣਕਾਾਰੀ ਅਨੁਸਾਰ ਮੁੱਖ ਵਿਰੋਧੀ ਧਿਰ ਮਾਲਦੀਵੀਅਨ ਡੈਮੋਕ੍ਰੇਟਿਕ ਪਾਰਟੀ (Maldivian Democratic Party) (ਐੱਮ.ਡੀ.ਪੀ.) ਨੇ ਕੈਬਨਿਟ ਸਬੰਧੀ ਵੋਟਿੰਗ ਤੋਂ ਪਹਿਲਾਂ ਰਾਸ਼ਟਰਪਤੀ ਮੁਇਜ਼ੂ ਦੇ ਮੰਤਰੀ ਮੰਡਲ ਦੇ 4 ਮੈਂਬਰਾਂ ਦੀ ਸੰਸਦੀ ਮਨਜ਼ੂਰੀ ਨੂੰ ਰੋਕਣ ਦਾ ਫ਼ੈਸਲਾ ਕੀਤਾ। ਇਸ ਤੋਂ ਬਾਅਦ ਸਰਕਾਰ ਸਮਰਥਕ ਸੰਸਦ ਮੈਂਬਰਾਂ ਨੇ ਵਿਰੋਧ-ਪ੍ਰਦਰਸ਼ਨ ਸ਼ੁਰੂ ਕਰ ਦਿੱਤਾ, ਜਿਸ ਕਾਰਨ ਸੰਸਦੀ ਬੈਠਕ ਦੀ ਕਾਰਵਾਈ ਵਿਚ ਵਿਘਨ ਪਿਆ।

ਖ਼ਬਰਾਂ ਮੁਤਾਬਕ ਝੜਪ ਦੌਰਾਨ ਕਾਂਦੀਥੀਮੂ ਤੋਂ ਸੰਸਦ ਮੈਂਬਰ ਅਬਦੁੱਲਾ ਸ਼ਹੀਮ ਅਬਦੁਲ ਹਕੀਮ ਸ਼ਹੀਮ ਅਤੇ ਕੇਂਦੀਕੁਲਹੁਧੂ ਤੋਂ ਸੰਸਦ ਮੈਂਬਰ ਅਹਿਮਦ ਈਸਾ ਵਿਚਾਲੇ ਹੱਥੋਪਾਈ ਹੋਈ, ਜਿਸ ਦੌਰਾਨ ਦੋਵੇਂ ਸੰਸਦ ਮੈਂਬਰ ਚੈਂਬਰ ਨੇੜੇ ਡਿੱਗ ਪਏ, ਜਿਸ ਕਾਰਨ ਸ਼ਹੀਮ ਦੇ ਸਿਰ ’ਤੇ ਸੱਟਾਂ ਲੱਗ ਗਈਆਂ ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ। ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇਕ ਵੀਡੀਓ ’ਚ ਸੰਸਦ ਮੈਂਬਰ ਸਪੀਕਰ ਦੀ ਕੁਰਸੀ ਨੇੜੇ ਇਕੱਠੇ ਹੁੰਦੇ ਅਤੇ ਹੱਥੋਪਾਈ ਕਰਦੇ ਨਜ਼ਰ ਆ ਰਹੇ ਹਨ। ਘੱਟਗਿਣਤੀ ਨੇਤਾ ਮੂਸਾ ਸਿਰਾਜ ਨੇ ਝੜਪ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।

The post ਮਾਲਦੀਵ ਦੀ ਸੰਸਦ ‘ਚ ਹੋਇਆ ਜ਼ਬਰਦਸਤ ਹੰਗਾਮਾ, ਦੇਖੋ ਵੀਡੀਓ appeared first on Time Tv.

By admin

Related Post

Leave a Reply