ਪੰਜਾਬ : ਮਾਤਾ ਚਿੰਤਪੁਰਨੀ (Mata Chintapurni) ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ ਹੈ। ਦਰਅਸਲ, ਉੱਤਰ ਭਾਰਤ ਦੇ ਪ੍ਰਸਿੱਧ ਸ਼ਕਤੀਪੀਠ ਮਾਂ ਛਿੰਨਮਸਤਿਕਾ ਧਾਮ ਚਿੰਤਪੁਰਨੀ ਵਿੱਚ 3 ਅਕਤੂਬਰ ਤੋਂ ਸ਼ਾਰਦੀਆ ਨਵਰਾਤਰੀ ਸ਼ੁਰੂ ਹੋ ਰਹੀ ਹੈ, ਜੋ 12 ਅਕਤੂਬਰ ਤੱਕ ਜਾਰੀ ਰਹੇਗੀ। ਮੰਦਰ ਕੰਪਲੈਕਸ ਨੂੰ ਦੁਲਹਨ ਵਾਂਗ ਸਜਾਇਆ ਗਿਆ ਹੈ, ਮੰਦਰ ਨੂੰ ਰੰਗ-ਬਿਰੰਗੇ ਫੁੱਲਾਂ ਨਾਲ ਸਜਾਇਆ ਗਿਆ ਹੈ।

ਪ੍ਰਸ਼ਾਸਨ ਨੇ ਸ਼ਰਧਾਲੂਆਂ ਦੀ ਸਹੂਲਤ ਲਈ ਬਿਹਤਰ ਪ੍ਰਬੰਧ ਕਰਨ ਦਾ ਦਾਅਵਾ ਕੀਤਾ ਹੈ। ਮੇਲੇ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੰਦਰ ਕੰਪਲੈਕਸ ਦੇ ਇਲਾਕੇ ਵਿੱਚ ਸੀਸੀਟੀਵੀ ਕੈਮਰਿਆਂ ਰਾਹੀਂ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ। ਸੁਰੱਖਿਆ ਕਾਰਨਾਂ ਕਰਕੇ ਪੂਰੇ ਮੇਲਾ ਇਲਾਕੇ ਨੂੰ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਅਤੇ ਅਹਿਮ ਥਾਵਾਂ ’ਤੇ ਪੁਲਿਸ ਬੈਰੀਅਰ ਲਾਏ ਗਏ ਹਨ।

ਨਵਰਾਤਰੀ ਦੌਰਾਨ ਮੰਦਰ ਦਾ ਸਮਾਂ ਸ਼ਰਧਾਲੂਆਂ ਦੀ ਗਿਣਤੀ ‘ਤੇ ਨਿਰਭਰ ਕਰੇਗਾ। ਸ਼ਰਧਾਲੂ ਸੁਗਮ ਦਰਸ਼ਨ ਪ੍ਰਣਾਲੀ ਤਹਿਤ ਮਾਤਾ ਦੇ ਦਰਸ਼ਨ ਵੀ ਕਰ ਸਕਣਗੇ।  ਇਸ ਸਮੇਂ ਮੰਦਰ ਦੇ ਦਰਵਾਜ਼ੇ ਸਵੇਰੇ 4 ਵਜੇ ਖੋਲ੍ਹੇ ਜਾਂਦੇ ਹਨ ਅਤੇ ਰਾਤ 10 ਵਜੇ ਬੰਦ ਹੋ ਜਾਂਦੇ ਹਨ। ਅਜਿਹੇ ‘ਚ ਇਹ ਫ਼ੈਸਲਾ ਲਿਆ ਗਿਆ ਹੈ ਕਿ ਜੇਕਰ ਨਵਰਾਤਰੀ ਦੌਰਾਨ ਭੀੜ ਵਧਦੀ ਹੈ ਤਾਂ ਮੰਦਰ ਪ੍ਰਸ਼ਾਸਨ ਮੰਦਰ ਦੇ ਖੁੱਲ੍ਹਣ ਅਤੇ ਬੰਦ ਹੋਣ ਦਾ ਸਮਾਂ ਬਦਲ ਦੇਵੇਗਾ।

Leave a Reply