November 19, 2024

ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੇ ਸੀਨੀਅਰ ਨੇਤਾ ਵਿਨੋਦ ਤਾਵੜੇ ‘ਤੇ ਲੱਗੇ ਗੰਭੀਰ ਦੋਸ਼

ਮਹਾਰਾਸ਼ਟਰ : ਮਹਾਰਾਸ਼ਟਰ ਵਿਧਾਨ ਸਭਾ ਚੋਣਾਂ (The Maharashtra Assembly Elections) ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਵਿਨੋਦ ਤਾਵੜੇ (Bharatiya Janata Party Leader Vinod Tawde ) ‘ਤੇ ਗੰਭੀਰ ਦੋਸ਼ ਲੱਗੇ ਹਨ। ਉਨ੍ਹਾਂ ਨੇ ਮੁੰਬਈ ਦੇ ਇੱਕ ਹੋਟਲ ਵਿੱਚ ਵਿਰੋਧੀ ਪਾਰਟੀ ਬਹੁਜਨ ਵਿਕਾਸ ਅਗਾੜੀ (ਬੀ.ਵੀ.ਏ.) ਦੇ ਵਰਕਰਾਂ ਨੇ ਦੋਸ਼ ਲਾਇਆ ਕਿ ਉਹ 5 ਕਰੋੜ ਰੁਪਏ ਲੈ ਕੇ ਆਏ ਸਨ, ਜਿਸ ਨੂੰ ਉਹ ਵੋਟਾਂ ਖਰੀਦਣ ਲਈ ਵੰਡਣ ਵਾਲੇ ਸਨ। ਹਾਲਾਂਕਿ, ਤਾਵੜੇ ਨੇ ਇਨ੍ਹਾਂ ਦੋਸ਼ਾਂ ਤੋਂ ਪੂਰੀ ਤਰ੍ਹਾਂ ਇਨਕਾਰ ਕੀਤਾ ਅਤੇ ਇਨ੍ਹਾਂ ਨੂੰ ਝੂਠਾ ਦੱਸਿਆ।

ਹੋਟਲ ਸੀਲ, ਸਥਿਤੀ ਤਣਾਅਪੂਰਨ
ਇਹ ਘਟਨਾ ਮੁੰਬਈ ਦੇ ਵਿਵੰਤਾ ਹੋਟਲ ਵਿੱਚ ਵਾਪਰੀ, ਜਿੱਥੇ BVA ਵਰਕਰਾਂ ਨੇ ਤਾਵੜੇ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਹੋਟਲ ਨੂੰ ਸੀਲ ਕਰ ਦਿੱਤਾ ਅਤੇ ਦੋਸ਼ ਲਾਇਆ ਕਿ ਤਾਵੜੇ ਵੋਟਿੰਗ ਲਈ ਪੈਸੇ ਵੰਡਣ ਆਏ ਸਨ। ਇਸ ਦੌਰਾਨ ਸਥਿਤੀ ਤਣਾਅਪੂਰਨ ਹੋ ਗਈ ਅਤੇ ਇਸ ਦੌਰਾਨ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ। BVA ਦੇ ਮੁਖੀ ਹਿਤੇਂਦਰ ਠਾਕੁਰ ਅਤੇ ਉਨ੍ਹਾਂ ਦੇ ਪੁੱਤਰ ਸ਼ਿਤਿਜ ਠਾਕੁਰ ਵੀ ਹੋਟਲ ਪੁੱਜੇ। ਦੋਵੇਂ ਨੇਤਾ ਵਸਈ ਅਤੇ ਨਾਲਾਸੋਪਾਰਾ ਤੋਂ ਵਿਧਾਇਕ ਹਨ। ਹਿਤੇਂਦਰ ਠਾਕੁਰ ਨੇ ਇਸ ਮਾਮਲੇ ‘ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ।

ਊਧਵ ਠਾਕਰੇ ਦਾ ਹਮਲਾ 
ਇਸ ਦੌਰਾਨ ਸ਼ਿਵ ਸੈਨਾ (ਯੂ.ਬੀ.ਟੀ.) ਦੇ ਮੁਖੀ ਊਧਵ ਠਾਕਰੇ ਨੇ ਘਟਨਾ ‘ਤੇ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਮਾਤਾ ਤੁਲਜਾਭਵਾਨੀ ਦੇ ਦਰਸ਼ਨਾਂ ਲਈ ਜਾ ਰਹੇ ਸਨ ਤਾਂ ਚੋਣ ਕਮਿਸ਼ਨ ਨੇ ਉਨ੍ਹਾਂ ਦੇ ਬੈਗ ਦੀ ਜਾਂਚ ਕੀਤੀ, ਪਰ ਉਸ ਵਿੱਚ ਕੁਝ ਨਹੀਂ ਮਿ ਲਿਆ। ਪਰ ਹੁਣ ਉਨ੍ਹਾਂ ਨੂੰ ਸੂਚਨਾ ਮਿਲੀ ਹੈ ਕਿ ਵਿਨੋਦ ਤਾਵੜੇ ਦੇ ਬੈਗ ‘ਚੋਂ ਪੈਸੇ ਮਿਲੇ ਹਨ। ਠਾਕਰੇ ਨੇ ਅੱਗੇ ਕਿਹਾ, ‘ਬੀਤੇ ਦਿਨ ਅਨਿਲ ਦੇਸ਼ਮੁਖ ‘ਤੇ ਜੋ ਹਮਲਾ ਹੋਇਆ , ਉਸ ਵਿੱਚ ਪੱਥਰ ਕਿੱਥੋਂ ਆਏ, ਇਸਦੀ ਜਾਂਚ ਕਿਸਨੂੰ ਕਰਨੀ ਚਾਹੀਦੀ ਸੀ ? ਮੈਂ ਮਾਂ ਤੁਲਜਾਭਵਾਨੀ ਅੱਗੇ ਅਰਦਾਸ ਕਰਦਾ ਹਾਂ ਕਿ ਇਸ ਭ੍ਰਿਸ਼ਟ ਅਤੇ ਆਤੰਕ ਫੈਲਾਉਣ ਵਾਲੀ ਸਰਕਾਰ ਦਾ ਸੂਬੇ ਵਿੱਚੋਂ ਖਾਤਮਾ ਕੀਤਾ ਜਾਵੇ। ਇਸ ਦੋਸ਼ ਨੇ ਮਹਾਰਾਸ਼ਟਰ ਚੋਣਾਂ ‘ਚ ਸਿਆਸੀ ਹਲਕਿਆਂ ‘ਚ ਹਲਚਲ ਮਚਾ ਦਿੱਤੀ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

By admin

Related Post

Leave a Reply