ਮਹਾਰਾਸ਼ਟਰ: ਮਹਾਰਾਸ਼ਟਰ ਦੇ ਬੀਡ ‘ਚ ਅੱਜ ਯਾਨੀ ਐਤਵਾਰ ਨੂੰ ਇਕ ਭਿਆਨਕ ਸੜਕ ਹਾਦਸਾ (A Terrible Road Accident) ਵਾਪਰਿਆ, ਜਿਸ ‘ਚ ਭਾਰੀ ਮੀਂਹ ਦੌਰਾਨ ਇਕ ਸਵਿਫਟ ਕਾਰ ਅਤੇ ਇਕ ਕੰਟੇਨਰ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਚਾਰ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਣ ਦੇ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਜਾਣਕਾਰੀ ਮੁਤਾਬਕ ਹਾਦਸਾ ਅੰਬਾਜੋਗਈ-ਲਾਤੂਰ ਰੋਡ ‘ਤੇ ਨੰਦਗਾਂਵ ਪਾਟੀ ਨੇੜੇ ਵਾਪਰਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਮ੍ਰਿਤਕ ਲਾਤੂਰ ਜ਼ਿਲ੍ਹੇ ਦੇ ਚਕੂਰ ਤਾਲੁਕਾ ਦੇ ਜਗਲਪੁਰ ਦੇ ਰਹਿਣ ਵਾਲੇ ਸਨ। ਇਹ ਚਾਰੇ ਲੋਕ ਬੀਤੀ ਰਾਤ ਜਗਲਪੁਰ ਤੋਂ ਔਰੰਗਾਬਾਦ ਲਈ ਰਵਾਨਾ ਹੋਏ ਸਨ। ਇਸ ਦੌਰਾਨ ਤੇਜ਼ ਮੀਂਹ ਦੌਰਾਨ ਸਵਿਫਟ ਕਾਰ ਇਕ ਕੰਟੇਨਰ ਨਾਲ ਟਕਰਾ ਗਈ। ਕਾਰ ਕੰਟੇਨਰ ਦੇ ਹੇਠਾਂ ਜਾ ਵੜੀ, ਜਿਸ ਕਾਰਨ 4 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਬਰਦਾਪੁਰ ਦੀ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਅੰਬਾਜੋਗਈ ਦੇ ਸਰਕਾਰੀ ਹਸਪਤਾਲ ਪਹੁੰਚਾਇਆ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੇ ਸਮੇਂ ਤੇਜ਼ ਮੀਂਹ ਪੈ ਰਿਹਾ ਸੀ। ਸੰਭਵ ਹੈ ਕਿ ਇਸੇ ਕਾਰਨ ਡਰਾਈਵਰ ਕੰਟੇਨਰ ਨੂੰ ਨਹੀਂ ਪਛਾਣ ਸਕਿਆ, ਜਿਸ ਕਾਰਨ ਇਹ ਟੱਕਰ ਹੋ ਗਈ।