ਨਵੀਂ ਦਿੱਲੀ: ਮੱਧ ਪ੍ਰਦੇਸ਼ ਦੇ ਉਜੈਨ (Ujjain) ‘ਚ ਹੋਲੀ ਦੇ ਦਿਨ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਹੋਲੀ ਵਾਲੇ ਦਿਨ ਮਹਾਕਾਲ ਮੰਦਰ ‘ਚ ਭਸਮ ਆਰਤੀ (Bhasam Aarti) ਦੌਰਾਨ ਹਾਦਸਾ ਵਾਪਰ ਗਿਆ। ਦੱਸਿਆ ਜਾ ਰਿਹਾ ਹੈ ਕਿ ਮੰਦਰ ਦੇ ਪਾਵਨ ਅਸਥਾਨ ‘ਚ ਅੱਗ ਲੱਗ ਗਈ।
ਜਿਸ ਕਾਰਨ ਦੋ ਪੰਡਤਾਂ ਸਮੇਤ ਸ਼ਰਧਾਲੂ ਅੱਗ ਦੀ ਲਪੇਟ ਵਿਚ ਆ ਗਏ। ਫਿਲਹਾਲ ਜ਼ਖਮੀਆਂ ਨੂੰ ਐਂਬੂਲੈਂਸ ਦੀ ਮਦਦ ਨਾਲ ਉਜੈਨ ਦੇ ਜ਼ਿਲਾ ਹਸਪਤਾਲ ਲਿਜਾਇਆ ਗਿਆ ਹੈ। ਹਾਲਾਂਕਿ ਵੱਡਾ ਨੁਕਸਾਨ ਹੋਣ ਤੋਂ ਪਹਿਲਾਂ ਹੀ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ।
ਜਾਣਕਾਰੀ ਮੁਤਾਬਕ ਮੰਦਰ ਦੇ ਪਾਵਨ ਅਸਥਾਨ ‘ਚ ਅੱਗ ਇੰਨੀ ਤੇਜ਼ੀ ਨਾਲ ਫੈਲ ਗਈ ਕਿ ਪੁਜਾਰੀ ਸਮੇਤ 13 ਲੋਕ ਝੁਲਸ ਗਏ। ਦੱਸਿਆ ਜਾਂਦਾ ਹੈ ਕਿ ਆਰਤੀ ਦੌਰਾਨ ਗੁਲਾਲ ਪਾਉਣ ਕਾਰਨ ਅੱਗ ਲੱਗ ਗਈ। ਹਾਲਾਂਕਿ ਅੱਗ ‘ਤੇ ਸਮੇਂ ਸਿਰ ਕਾਬੂ ਪਾ ਲਿਆ ਗਿਆ। ਇਸ ਦੇ ਨਾਲ ਹੀ ਇਸ ਘਟਨਾ ਨਾਲ ਉੱਥੇ ਮੌਜੂਦ ਲੋਕਾਂ ‘ਚ ਹਫੜਾ-ਦਫੜੀ ਫੈਲ ਗਈ।
ਜ਼ਿਲ੍ਹਾ ਕੁਲੈਕਟਰ ਨੀਰਜ ਕੁਮਾਰ ਸਿੰਘ ਦਾ ਕਹਿਣਾ ਹੈ, ‘ਪਾਵਨ ਅਸਥਾਨ ‘ਚ ਭਸਮ ਆਰਤੀ ਦੌਰਾਨ ਅੱਗ ਲੱਗ ਗਈ। ਇਸ ਘਟਨਾ ‘ਚ 13 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਘਟਨਾ ਦੇ ਸਮੇਂ ਇੱਥੇ ਹੋਲੀ ਦਾ ਜਸ਼ਨ ਚੱਲ ਰਿਹਾ ਸੀ।