ਮਨੁੱਖਾਂ ਨੂੰ ਮੰਗਲ ‘ਤੇ ਵਸਾਉਣ ਦੀ ਯੋਜਨਾ ‘ਤੇ ਕੰਮ ਕਰ ਰਿਹਾ ਹੈ ਨਾਸਾ
By admin / July 7, 2024 / No Comments / World News
ਇੰਟਰਨੈਸ਼ਨਲ ਨਿਊਜ਼ : ਚੰਦਰਮਾ ‘ਤੇ ਮਨੁੱਖਾਂ ਨੂੰ ਭੇਜਣ ਤੋਂ ਬਾਅਦ ਹੁਣ ਉਨ੍ਹਾਂ ਨੂੰ ਮੰਗਲ ‘ਤੇ ਵਸਾਉਣ ਦੀ ਯੋਜਨਾ ‘ਤੇ ਕੰਮ ਸ਼ੁਰੂ ਹੋ ਗਿਆ ਹੈ। ਜੇਕਰ ਸਭ ਕੁਝ ਠੀਕ ਰਿਹਾ ਤਾਂ ਅਗਲੇ ਸੱਤ ਸਾਲਾਂ ਵਿੱਚ ਭਾਵ 2030 ਤੱਕ ਲਾਲ ਗ੍ਰਹਿ ‘ਤੇ ਮਨੁੱਖਾਂ ਨੂੰ ਭੇਜਣਾ ਸ਼ੁਰੂ ਹੋ ਜਾਵੇਗਾ। ਮੰਗਲ ‘ਤੇ ਮਨੁੱਖ ਕਿਵੇਂ ਰਹਿ ਸਕੇਗਾ, ਇਸ ਬਾਰੇ ਇਕ ਟ੍ਰਾਇਲ ਕੀਤਾ ਗਿਆ ਸੀ, ਜਿਸ ਲਈ ਨਾਸਾ (NASA) ਨੇ ਚਾਰ ਲੋਂਕਾਂ ਨੂੰ ਚੁਣਿਆ ਜਿਸ ਵਿੱਚ ਕੈਨੇਡੀਅਨ ਜੀਵ ਵਿਗਿਆਨੀ ਕੇਲੀ ਹੇਸਟਨ ਵੀ ਸ਼ਾਮਲ ਸੀ। ਹੁਣ, ਇੱਕ ਸਾਲ ਬਾਅਦ, ਨਾਸਾ ਦੇ ਪੁਲਾੜ ਯਾਤਰੀ ਇੱਕ ਅਨੋਖੇ ਅਨੁਭਵ ਤੋਂ ਬਾਅਦ ਵਾਪਸ ਆਏ ਹਨ। ਨਾਸਾ ਦੇ ਜਾਨਸਨ ਸਪੇਸ ਸੈਂਟਰ ਦੇ ਡਿਪਟੀ ਡਾਇਰੈਕਟਰ ਸਟੀਵ ਕੋਰਨਰ ਨੇ ਕਿਹਾ, ‘ਅਸੀਂ ਮੰਗਲ ‘ਤੇ ਲੋਕਾਂ ਨੂੰ ਭੇਜਣ ਦੀ ਤਿਆਰੀ ਕਰ ਰਹੇ ਹਾਂ।’
ਨਾਸਾ ਦੇ ਇੱਕ ਪੁਲਾੜ ਯਾਤਰੀ ਨੇ ਦਰਵਾਜ਼ੇ ਦੇ ਪਿੱਛੇ ਤੋਂ ਉੱਚੀ ਆਵਾਜ਼ ਵਿੱਚ ਤਿੰਨ ਵਾਰ ਪੁੱਛਿਆ, “ਕੀ ਤੁਸੀਂ ਬਾਹਰ ਆਉਣ ਲਈ ਤਿਆਰ ਹੋ?” ਦਰਵਾਜ਼ਾ ਖੁੱਲ੍ਹਣ ‘ਤੇ ਉਨ੍ਹਾਂ ਦਾ ਜਵਾਬ ਸਾਫ਼ ਸੁਣਾਈ ਦਿੰਦਾ ਹੈ। ਦਰਅਸਲ, ਨਾਸਾ ਦੇ ਚਾਰ ਵਿਗਿਆਨੀ ਇੱਕ ਸਾਲ ਤੱਕ ਮਨੁੱਖੀ ਸੰਪਰਕ ਤੋਂ ਦੂਰ ਰਹਿਣ ਤੋਂ ਬਾਅਦ ਵਾਪਸ ਪਰਤ ਆਏ ਹਨ। ਉਨ੍ਹਾਂ ਦੇ ਆਉਂਦੇ ਹੀ ਮਾਹੌਲ ਤਾੜੀਆਂ ਦੀ ਗੂੰਜ ਨਾਲ ਗੂੰਜ ਉੱਠਿਆ। ਤੁਹਾਨੂੰ ਦੱਸ ਦੇਈਏ, ਨਾਸਾ ਮੰਗਲ ਗ੍ਰਹਿ ‘ਤੇ ਮਨੁੱਖੀ ਖੋਜ ਦੀ ਤਿਆਰੀ ਕਰ ਰਿਹਾ ਹੈ। ਇਸ ਦੇ ਲਈ ਵਿਸ਼ੇਸ਼ ਕਮਰਾ ਬਣਾਇਆ ਗਿਆ ਸੀ। ਹਿਊਸਟਨ ਦੇ ਜੌਹਨਸਨ ਸਪੇਸ ਸੈਂਟਰ ਵਿੱਚ ਇੱਕ ਘਰ ਬਣਾਇਆ ਗਿਆ ਸੀ। ਇਸ ਵਿੱਚ ਚਾਰ ਲੋਕਾਂ ਦੀ ਰਿਹਾਇਸ਼ ਹੈ। ਇਹ ਘਰ ਮੰਗਲ ਗ੍ਰਹਿ ਦੀਆਂ ਸਥਿਤੀਆਂ ਨਾਲ ਮਿਲਦਾ ਜੁਲਦਾ ਬਣਾਇਆ ਗਿਆ ਸੀ। ਐਨਕਾ ਸੇਲਾਰਿਯੂ, ਰੌਸ ਬ੍ਰੋਕਵੈਲ, ਨਾਥਨ ਜੋਨਸ ਅਤੇ ਟੀਮ ਲੀਡਰ ਕੈਲੀ ਹੇਸਟਨ ਨੇ ਇਸ ਘਰ ਵਿੱਚ ਲਗਭਗ 378 ਦਿਨ ਬਿਤਾਏ। ਇਸ ਦੌਰਾਨ ਇਨ੍ਹਾਂ ਲੋਕਾਂ ਨੇ ਸਬਜ਼ੀਆਂ ਉਗਾਈਆਂ। ਉੱਥੇ ਮੰਗਲ ਵਾਕ ਵੀ ਕੀਤੀ।
ਇਸ ਇਕ ਸਾਲ ‘ਚ ਇਨ੍ਹਾਂ ਲੋਕਾਂ ਲਈ ਸਭ ਤੋਂ ਮੁਸ਼ਕਲ ਕੰਮ ਇੰਨੇ ਦਿਨ ਆਪਣੇ ਪਰਿਵਾਰ ਤੋਂ ਦੂਰ ਰਹਿਣਾ ਸੀ। ਇੱਕ ਤਰ੍ਹਾਂ ਨਾਲ, ਇਹ ਅਜਿਹਾ ਅਨੁਭਵ ਸੀ ਜਦੋਂ ਇੱਕ ਮਹਾਂਮਾਰੀ ਵਰਗਾ ਲਾਕਡਾਊਨ ਸੀ। ਸ਼ਨੀਵਾਰ ਨੂੰ ਜਦੋਂ ਚਾਰੇ ਲੋਕ ਇਸ ਘਰ ਤੋਂ ਬਾਹਰ ਆਏ ਤਾਂ ਉਨ੍ਹਾਂ ਦੇ ਚਿਹਰਿਆਂ ‘ਤੇ ਮੁਸਕਰਾਹਟ ਸੀ। ਉਨ੍ਹਾਂ ਦੇ ਵਾਲ ਥੋੜੇ ਹੋਰ ਖਿੱਲਰੇ ਹੋਏ ਸਨ। ਪਰ ਉਨ੍ਹਾਂ ਦੀ ਖੁਸ਼ੀ ਸਾਫ ਦਿਖਾਈ ਦੇ ਰਹੀ ਸੀ। ਕੈਲੀ ਹੇਸਟਨ ਨੇ ਹੱਸਦਿਆਂ ਕਿਹਾ, ‘ਹੈਲੋ, ਤੁਹਾਨੂੰ ਲੋਕਾਂ ਨੂੰ ਦੁਬਾਰਾ ਹੈਲੋ ਕਹਿਣਾ ਸੱਚਮੁੱਚ ਬਹੁਤ ਵਧੀਆ ਹੈ।’
ਡਾ. ਜੋਨਸ ਨੇ ਕਿਹਾ- ‘ਮੈਨੂੰ ਉਮੀਦ ਹੈ ਕਿ ਮੈਂ ਇੱਥੇ ਤੁਹਾਡੇ ਸਾਰਿਆਂ ਦੇ ਸਾਹਮਣੇ ਖੜ੍ਹ ਕੇ ਨਹੀਂ ਰੋਵਾਂਗਾ,’ । ਉਨ੍ਹਾਂ ਨੇ ਭੀੜ ਵਿਚ ਆਪਣੀ ਪਤਨੀ ਨੂੰ ਦੇਖਿਆ ਅਤੇ ਇੰਝ ਉਨ੍ਹਾਂ ਨੂੰ ਰੋਣਾ ਆ ਗਿਆ। ਕਰੂ ਹੈਲਥ ਐਂਡ ਪਰਫਾਰਮੈਂਸ ਐਕਸਪਲੋਰੇਸ਼ਨ ਐਨਾਲਾਗ ਦਾ ਮਾਰਸ ਡੂਨ ਅਲਫ਼ਾ ਹਿਊਸਟਨ ਇੱਕ 3ਡੀ ਪ੍ਰਿੰਟਿਡ 1,700 ਵਰਗ ਫੁੱਟ ਦਾ ਚੈਂਬਰ ਹੈ। ਇਸਦਾ ਉਦੇਸ਼ ਮੰਗਲ ਦੀ ਸਤ੍ਹਾ ‘ਤੇ ਉਨ੍ਹਾਂ ਦੇ ਨਿਵਾਸ ਸਥਾਨ ਦੀ ਨਕਲ ਕਰਨਾ ਹੈ, ਇਸ ਵਿੱਚ ਚਾਰ ਬੈੱਡਰੂਮ ਹਨ। ਇਸ ਤੋਂ ਇਲਾਵਾ ਜਿੰਮ, ਰਸੋਈ ਅਤੇ ਖੋਜ ਕੇਂਦਰ ਬਣਾਇਆ ਗਿਆ ਹੈ। ਇਸ ਘਰ ਨੂੰ ਏਅਰ ਲਾਕ ਨਾਲ ਵੱਖ ਕੀਤਾ ਗਿਆ ਸੀ। ਇੱਥੇ ਚਾਰਾਂ ਨੇ ਮਾਰਸ ਵਾਕ ਦਾ ਅਭਿਆਸ ਵੀ ਕੀਤਾ।
The post ਮਨੁੱਖਾਂ ਨੂੰ ਮੰਗਲ ‘ਤੇ ਵਸਾਉਣ ਦੀ ਯੋਜਨਾ ‘ਤੇ ਕੰਮ ਕਰ ਰਿਹਾ ਹੈ ਨਾਸਾ appeared first on Time Tv.