November 5, 2024

ਭਾਰੀ ਸੰਖਿਆਂ ‘ਚ ਕਿਸਾਨਾਂ ਵੱਲੋਂ ਜਲੰਧਰ ‘ਚ ਕੱਢਿਆ ਜਾ ਰਿਹਾ ਹੈ ਟਰੈਕਟਰ ਮਾਰਚ

Latest Punjabi News | Jalandhar | Tractor march

ਜਲੰਧਰ : ਆਪਣੀਆਂ ਵੱਖ-ਵੱਖ ਮੰਗਾਂ ਸਮੇਤ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਲਈ ਪਿਛਲੇ 5 ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਪੰਜਾਬ ਦੇ ਕਿਸਾਨਾਂ ਨੇ ਅੱਜ ਆਜ਼ਾਦੀ ਦਿਵਸ ਮੌਕੇ ਜਲੰਧਰ ‘ਚ ਕੇਂਦਰ ਸਰਕਾਰ ਖ਼ਿਲਾਫ਼ ਟਰੈਕਟਰ ਮਾਰਚ ਕੱਢ ਕੇ ਰੋਸ ਪ੍ਰਦਰਸ਼ਨ ਕੀਤਾ। ਦੱਸ ਦੇਈਏ ਕਿ ਇਹ ਟਰੈਕਟਰ ਮਾਰਚ ਕਿਸ਼ਨਗੜ੍ਹ ਤੋਂ ਭੋਗਪੁਰ ਤੱਕ ਕੱਢਿਆ ਜਾਵੇਗਾ।

ਕਿਸਾਨ ਆਪਣੇ ਟਰੈਕਟਰਾਂ ‘ਤੇ ਕਿਸਾਨ ਝੰਡੇ ਅਤੇ ਤਿਰੰਗੇ ਨਾਲ ਟਰੈਕਟਰ ਮਾਰਚ ਕੱਢ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਸਰਪੰਚ ਅਮਰਦੀਪ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਬਣਾਏ ਕਾਲੇ ਕਾਨੂੰਨ ਦੇ ਵਿਰੋਧ ਵਿੱਚ ਇਹ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ। ਕੇਂਦਰ ਸਰਕਾਰ ਕਿਸਾਨਾਂ ਨੂੰ ਲਗਾਤਾਰ ਦਬਾ ਰਹੀ ਹੈ। ਸਾਬਕਾ ਸਰਪੰਚ ਨੇ ਕਿਹਾ ਕਿ ਧਾਰਾ 144 ਦੀ ਸ਼ਕਤੀ ਜੋ ਪਹਿਲਾਂ DC ਕੋਲ ਸੀ, ਹੁਣ ਡੀ.ਐਸ.ਪੀ ਨੂੰ ਦਿੱਤੀ ਗਈ ਹੈ। ਇਸ ਕਾਰਨ ਆਪਣੇ ਹੱਕਾਂ ਲਈ ਲੜਨ ਵਾਲਿਆਂ ਵੱਲੋਂ ਧਰਨਾ ਖਤਮ ਕਰਨਾ ਪਿਆ ਹੈ। ਕਿਸਾਨ ਯੂਨੀਅਨ ਆਗੂ ਨੇ ਕਿਹਾ ਕਿ ਦੇਸ਼ ਭਰ ਵਿੱਚ ਟਰੈਕਟਰ ਮਾਰਚ ਕੱਢੇ ਜਾ ਰਹੇ ਹਨ। ਕਿਸਾਨ ਆਗੂ ਨੇ ਕਿਹਾ ਕਿ ਸੰਵਿਧਾਨ ਦੀ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਵੱਲੋਂ ਬਣਾਏ ਕਾਲੇ ਕਾਨੂੰਨ ਨੂੰ ਰੱਦ ਕੀਤਾ ਜਾਵੇ।

ਇਸ ਦੇ ਨਾਲ ਹੀ ਸ਼ੰਭੂ ਦੇ ਆਸ-ਪਾਸ ਦੇ ਸਾਰੇ ਪਿੰਡਾਂ ਦੇ ਕਿਸਾਨ ਘੱਗਰ ਦਰਿਆ ਵਿੱਚ ਹੜ੍ਹ ਆਉਣ ਦੀ ਸੂਰਤ ਵਿੱਚ ਮਦਦ ਅਤੇ ਹੋਰ ਸਾਮਾਨ ਦੇਣ ਲਈ ਪੂਰੀ ਤਰ੍ਹਾਂ ਤਿਆਰ ਹਨ। ਦੂਜੇ ਪਾਸੇ ਕਿਸਾਨਾਂ ਦੇ ਟਰੈਕਟਰ ਮਾਰਚ ਨੂੰ ਲੈ ਕੇ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਚੌਕਸ ਹੈ ਅਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਟਰੈਕਟਰ ਮਾਰਚ ਲਈ ਸਾਰੇ ਕਿਸਾਨ ਆਗੂਆਂ ਦੀ ਵੱਖ-ਵੱਖ ਜ਼ਿਲ੍ਹਿਆਂ ਵਿੱਚ ਬਕਾਇਦਾ ਡਿਊਟੀ ਲਗਾਈ ਗਈ ਹੈ। ਸ਼ੰਭੂ ਮੋਰਚੇ ‘ਤੇ ਖੜ੍ਹੇ ਸਾਰੇ ਆਗੂਆਂ ਨੇ ਬਾਜਵਾ ਢਾਬੇ ਤੋਂ ਮਾਰਚ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਬਾਅਦ ਫੌਜਦਾਰੀ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ। ਜਾਣਕਾਰੀ ਅਨੁਸਾਰ ਟਰੈਕਟਰ ਮਾਰਚ ਦੌਰਾਨ ਅੰਮ੍ਰਿਤਸਰ ਦੇ ਬਾਘਾ ਸਰਹੱਦ ਤੋਂ ਕਿਸਾਨ ਸਰਵਣ ਸਿੰਘ ਪੰਧੇਰ, ਸੁਰਜੀਤ ਸਿੰਘ ਤੋਂ ਫੂਲ ਭਗਤਾ ਮੰਡੀ, ਮਨਜੀਤ ਸਿੰਘ ਰਾਏ ਹੁਸ਼ਿਆਰਪੁਰ, ਸੁਖਵਿੰਦਰ ਕੌਰ ਮੋੜ ਮੰਡੀ, ਸੁਖਵਿੰਦਰ ਸਿੰਘ ਗਿੱਲ ਨੇ ਜ਼ੀਰਾ ਤਹਿਸੀਲ ਅਤੇ ਫਿਰ ਡੀ.ਸੀ ਦਫ਼ਤਰ ਫ਼ਿਰੋਜ਼ਪੁਰ, ਡਾ. ਬਲਦੇਵ ਸਿੰਘ ਜ਼ੀਰਾ ਸ਼ਾਮਲ ਹੋਣਗੇ।

By admin

Related Post

Leave a Reply