ਸਪੋਰਟਸ ਡੈਸਕ : ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਦੀ ਅੰਡਰ-19 ਕ੍ਰਿਕਟ ਟੀਮ (India’s Under-19 cricket team) ਨੇ ਸੋਮਵਾਰ ਨੂੰ ਯਾਨੀ ਅੱਜ ਵਨਡੇ ਮੈਚ ‘ਚ ਆਸਟ੍ਰੇਲੀਆ ਨੂੰ 176 ਦੌੜਾਂ ‘ਤੇ ਹਰਾ ਦਿੱਤਾ। ਅੱਜ ਇੱਥੇ ਆਸਟ੍ਰੇਲੀਆ ਦੀ ਅੰਡਰ-19 ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਬੱਲੇਬਾਜ਼ੀ ਕਰਨ ਆਈ ਆਸਟ੍ਰੇਲੀਆ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਮੁਹੰਮਦ ਅਨਾਨ ਨੇ ਸਲਾਮੀ ਬੱਲੇਬਾਜ਼ ਐਲੇਕਸ ਲੀ ਯੰਗ (19) ਨੂੰ ਆਊਟ ਕਰਕੇ ਪੈਵੇਲੀਅਨ ਭੇਜ ਦਿੱਤਾ।
ਦੂਜੇ ਸਲਾਮੀ ਬੱਲੇਬਾਜ਼ ਰਿਲੇ ਕਿੰਗਸੇਲ (15) ਨੂੰ ਮੁਹੰਮਦ ਅਮਾਨ ਨੇ ਰਨ ਆਊਟ ਕੀਤਾ। ਇਸ ਤੋਂ ਬਾਅਦ ਕੋਈ ਵੀ ਆਸਟ੍ਰੇਲੀਆਈ ਬੱਲੇਬਾਜ਼ ਭਾਰਤੀ ਗੇਂਦਬਾਜ਼ੀ ਦੇ ਸਾਹਮਣੇ ਜ਼ਿਆਦਾ ਦੇਰ ਟਿਕ ਨਹੀਂ ਸਕਿਆ ਅਤੇ ਉਨ੍ਹਾਂ ਦੀਆਂ ਵਿਕਟਾਂ ਲਗਾਤਾਰ ਡਿੱਗਦੀਆਂ ਰਹੀਆਂ। ਓਲੀਵਰ ਪੀਕੇ (15), ਜੈਕ ਕਟਰੇਨ (17) ਦੌੜਾਂ ਬਣਾ ਕੇ ਆਊਟ ਹੋ ਗਏ। ਟੀਮ ਲਈ ਐਡੀਸਨ ਸ਼ੈਰਿਫ ਨੇ ਸਭ ਤੋਂ ਵੱਧ (39) ਪਾਰੀਆਂ ਖੇਡੀਆਂ। ਕ੍ਰਿਸਚੀਅਨ ਹੋਵੇ (28), ਲੰਿਕਨ ਹੌਬਸ (16), ਹੇਡਨ ਸ਼ਿਲਰ (2), ਵਿਸ਼ਵ ਰਾਮਕੁਮਾਰ (6) ਅਤੇ ਹੈਰੀ ਹੋਕੇਸਟ੍ਰਾ (9) ਦੌੜਾਂ ਬਣਾ ਕੇ ਆਊਟ ਹੋ ਗਏ।
ਭਾਰਤੀ ਗੇਂਦਬਾਜ਼ਾਂ ਦੇ ਕਹਿਰ ਦੇ ਸਾਹਮਣੇ ਆਸਟ੍ਰੇਲੀਆ ਦੀ ਟੀਮ 49.3 ਓਵਰਾਂ ‘ਚ 176 ਦੌੜਾਂ ‘ਤੇ ਹੀ ਸਿਮਟ ਗਈ। ਭਾਰਤੀ ਟੀਮ ਨੂੰ ਜਿੱਤ ਲਈ 177 ਦੌੜਾਂ ਬਣਾਉਣੀਆਂ ਹਨ। ਭਾਰਤ ਲਈ ਸਮਰਥ ਨਾਗਰਾਜ, ਮੁਹੰਮਦ ਅਨਾਨ ਅਤੇ ਕਿਰਨ ਚੋਰਮਲੇ ਨੇ ਦੋ-ਦੋ ਵਿਕਟਾਂ ਲਈਆਂ। ਯੁੱਧਜੀਤ ਗੁਹਾ ਅਤੇ ਹਾਰਦਿਕ ਰਾਜ ਨੇ ਇਕ-ਇਕ ਬੱਲੇਬਾਜ਼ ਨੂੰ ਆਊਟ ਕੀਤਾ।
The post ਭਾਰਤ ਦੀ ਅੰਡਰ-19 ਕ੍ਰਿਕਟ ਟੀਮ ਨੇ ਅੱਜ ਵਨਡੇ ਮੈਚ ‘ਚ ਆਸਟ੍ਰੇਲੀਆ ਨੂੰ 176 ਦੌੜਾਂ ‘ਤੇ ਹਰਾ ਕੇ ਜਿੱਤ ਕੀਤੀ ਹਾਸਲ appeared first on Time Tv.