November 5, 2024

ਭਾਰਤ-ਆਸਟ੍ਰੇਲੀਆ ਵਿਚਾਲੇ ਵਿਸ਼ਵ ਕੱਪ ਫਾਈਨਲ ਮੈਚ ਨੂੰ ਲੈ ਕੇ ਐਡਵਾਈਜ਼ਰੀ ਜਾਰੀ

Latest Punjabi News | Home |Time tv. news

ਚੰਡੀਗੜ੍ਹ: ਭਾਰਤ ਅਤੇ ਆਸਟ੍ਰੇਲੀਆ (India and Australia) ਵਿਚਾਲੇ ਐਤਵਾਰ ਨੂੰ ਹੋਣ ਵਾਲੇ ਵਿਸ਼ਵ ਕੱਪ ਫਾਈਨਲ (World Cup Final)  ਮੈਚ ਦੌਰਾਨ ਪੁਲਿਸ ਨੇ ਕਿਸੇ ਵੀ ਵਿਅਕਤੀ ਨੂੰ ਉੱਚੀ ਆਵਾਜ਼ ਵਿੱਚ ਸੰਗੀਤ ਵਜਾਉਣ, ਪਟਾਕੇ ਚਲਾਉਣ, ਹੰਗਾਮਾ ਕਰਨ ਅਤੇ ਸੜਕਾਂ ‘ਤੇ ਕਾਨੂੰਨ ਵਿਵਸਥਾ ਨੂੰ ਭੰਗ ਕਰਨ ‘ਤੇ ਪਾਬੰਦੀ ਲਗਾ ਦਿੱਤੀ ਹੈ। ਪੁਲਿਸ ਨੇ ਇਹ ਅਡਵਾਈਜ਼ਰੀ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਸ਼ੋਰ ਪ੍ਰਦੂਸ਼ਣ (ਨਿਯਮ ਅਤੇ ਕੰਟਰੋਲ) ਨਿਯਮ, 2000 ਦੇ ਤਹਿਤ ਜਾਰੀ ਕੀਤੇ ਗਏ ਹੁਕਮਾਂ ਦੇ ਮੱਦੇਨਜ਼ਰ ਜਾਰੀ ਕੀਤੀ ਹੈ।

ਅਜਿਹੇ ‘ਚ 19 ਨਵੰਬਰ ਨੂੰ ਗੁਜਰਾਤ ‘ਚ ਹੋਣ ਵਾਲੇ ਭਾਰਤ-ਆਸਟ੍ਰੇਲੀਆ ਮੈਚ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕਰਕੇ ਕੁੱਝ ਪਾਬੰਦੀਆਂ ਲਗਾਈਆਂ ਗਈਆਂ ਹਨ। ਪੁਲਿਸ ਨੇ ਕਿਹਾ ਹੈ ਕਿ ਆਗਿਆ ਤੋਂ ਬਿਨਾਂ ਜਨਤਕ ਥਾਂ ’ਤੇ 5 ਜਾਂ ਇਸ ਤੋਂ ਵੱਧ ਲੋਕ ਬਿਨਾਂ ਕਾਰਨ ਇਕੱਠੇ ਨਹੀਂ ਹੋ ਸਕਦੇ। ਉੱਥੇ ਪਟਾਕੇ ਨਹੀਂ ਚਲਾ ਸਕਦੇ। ਰਾਤ 10 ਵਜੇ ਤੋਂ ਬਾਅਦ ਜਨਤਕ ਥਾਵਾਂ ’ਤੇ ਡੀ. ਜੇ., ਕਾਰ ਸੰਗੀਤ, ਢੋਲ, ਬੀਟ ਆਦਿ ਉੱਚੀ ਆਵਾਜ਼ ‘ਚ ਨਹੀਂ ਵਜਾਏ ਜਾਣਗੇ।

ਇਸ ਦੇ ਨਾਲ ਹੀ ਬਿਨਾਂ ਮਨਜ਼ੂਰੀ ਦੇ ਕਿਸੇ ਵੀ ਸਕਰੀਨ ਨੂੰ ਓਪਨ ‘ਚ ਮੈਚ ਲਈ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ। ਮੈਚ ਦੌਰਾਨ ਕੋਈ ਜਲੂਸ ਆਦਿ ਨਹੀਂ ਕੱਢਿਆ ਜਾਵੇਗਾ। ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਇਸ ਐਡਵਾਈਜ਼ਰੀ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਹੁਕਮ ਦਿੱਤੇ ਗਏ ਹਨ।

The post ਭਾਰਤ-ਆਸਟ੍ਰੇਲੀਆ ਵਿਚਾਲੇ ਵਿਸ਼ਵ ਕੱਪ ਫਾਈਨਲ ਮੈਚ ਨੂੰ ਲੈ ਕੇ ਐਡਵਾਈਜ਼ਰੀ ਜਾਰੀ appeared first on Time Tv.

By admin

Related Post

Leave a Reply