ਪੰਜਾਬ : ਜੇਕਰ ਤੁਸੀਂ ਭਾਰਤੀ ਰੇਲਵੇ (Indian Railways) ਦੁਆਰਾ ਸਫਰ ਕਰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਖਾਸ ਹੈ। ਭਾਰਤੀ ਰੇਲਵੇ 1 ਅਪ੍ਰੈਲ ਤੋਂ ਵੱਡਾ ਬਦਲਾਅ ਕਰਨ ਜਾ ਰਿਹਾ ਹੈ। ਦਰਅਸਲ, ਜੇਕਰ ਤੁਸੀਂ ਬਿਨਾਂ ਟਿਕਟ ਟਰੇਨ ਵਿੱਚ ਸਫਰ ਕਰਦੇ ਫੜੇ ਜਾਂਦੇ ਹੋ, ਤਾਂ ਤੁਸੀਂ ਜੁਰਮਾਨਾ ਆਨਲਾਈਨ ਅਦਾ ਕਰ ਸਕੋਗੇ। ਯਾਨੀ ਜੇਕਰ ਕੋਈ ਯਾਤਰੀ ਬਿਨਾਂ ਟਿਕਟ ਦੇ ਫੜਿਆ ਜਾਂਦਾ ਹੈ ਅਤੇ ਉਸ ਸਮੇਂ ਉਸ ਕੋਲ ਨਕਦੀ ਨਹੀਂ ਹੈ ਤਾਂ ਉਹ ਡਿਜੀਟਲ ਪੇਮੈਂਟ ਦੀ ਮਦਦ ਨਾਲ ਭੁਗਤਾਨ ਕਰ ਸਕਦਾ ਹੈ ਅਤੇ ਜੇਲ੍ਹ ਜਾਣ ਤੋਂ ਬਚ ਸਕਦਾ ਹੈ।
ਦੱਸਿਆ ਜਾ ਰਿਹਾ ਹੈ ਕਿ ਇਸ ਦੇ ਲਈ ਰੇਲਵੇ ਚੈਕਿੰਗ ਸਟਾਫ ਨੂੰ ਹੈਂਡ ਹੋਲਡ ਟਰਮੀਨਲ ਮਸ਼ੀਨ ਮੁਹੱਈਆ ਕਰਵਾਏਗਾ, ਜਿਸ ਲਈ ਯਾਤਰੀ ਨੂੰ ਮਸ਼ੀਨ ‘ਚ ਲੱਗੇ QR ਕੋਡ ਨੂੰ ਆਪਣੇ ਮੋਬਾਈਲ ਨਾਲ ਸਕੈਨ ਕਰਨਾ ਹੋਵੇਗਾ। ਜਿਸ ਕਾਰਨ ਉਹ ਰੇਲਵੇ ਨੂੰ ਜੁਰਮਾਨਾ ਅਦਾ ਕਰ ਸਕੇਗਾ। ਇਹ ਵੀ ਪਤਾ ਲੱਗਾ ਹੈ ਕਿ ਰੇਲਵੇ ਟਿਕਟ ਕਾਊਂਟਰਾਂ ‘ਤੇ ਡਿਜੀਟਲ ਭੁਗਤਾਨ ਦੀ ਸਹੂਲਤ ਨੂੰ ਯਕੀਨੀ ਬਣਾਉਣ ਲਈ ਜਲਦੀ ਹੀ QR ਸਥਾਪਤ ਕਰੇਗਾ, ਜਿਸ ਰਾਹੀਂ ਯਾਤਰੀ ਆਨਲਾਈਨ ਟਿਕਟਾਂ ਦਾ ਭੁਗਤਾਨ ਕਰ ਸਕਣਗੇ।
ਅਜਿਹੇ ‘ਚ ਜੋ ਯਾਤਰੀ ਸਫਰ ‘ਚ ਕੈਸ਼ ਨਹੀਂ ਲੈ ਜਾਣਾ ਚਾਹੁੰਦੇ ਉਨ੍ਹਾਂ ਲਈ ਆਸਾਨੀ ਹੋ ਜਾਵੇਗੀ। ਦੱਸ ਦੇਈਏ ਕਿ ਦੇਸ਼ ਦੇ ਕਈ ਸਟੇਸ਼ਨਾਂ ‘ਤੇ ਚੈਕਿੰਗ ਸਟਾਫ਼ ਕੋਲ ਹੈਂਡ ਹੋਲਡ ਟਰਮੀਨਲ ਮਸ਼ੀਨਾਂ ਪਹੁੰਚ ਚੁੱਕੀਆਂ ਹਨ, ਜਿਨ੍ਹਾਂ ਨੂੰ ਹੋਰ ਥਾਵਾਂ ‘ਤੇ ਵੀ ਜਲਦੀ ਸ਼ੁਰੂ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ।