ਮੁੰਬਈ : ਭਾਰਤੀ ਕ੍ਰਿਕਟਰ ਪ੍ਰਿਥਵੀ ਸ਼ਾਅ (Prithvi Shaw) ਨੂੰ ਪੁਲਿਸ ਤੋਂ ਕਲੀਨ ਚਿੱਟ ਮਿਲ ਗਈ ਹੈ। ਦਰਅਸਲ, ਪ੍ਰਿਥਵੀ ਸ਼ਾਅ ‘ਤੇ ਸੋਸ਼ਲ ਮੀਡੀਆ ਪ੍ਰਭਾਵਕ ਸਪਨਾ ਗਿੱਲ ਨੇ ਛੇੜਛਾੜ ਦਾ ਦੋਸ਼ ਲਗਾਇਆ ਸੀ। ਸਪਨਾ ਨੇ ਅੰਧੇਰੀ ਦੀ ਮੈਜਿਸਟ੍ਰੇਟ ਅਦਾਲਤ ‘ਚ ਪ੍ਰਿਥਵੀ ਸ਼ਾਅ ਅਤੇ ਉਨ੍ਹਾਂ ਦੇ ਇਕ ਦੋਸਤ ਆਸ਼ੀਸ਼ ਯਾਦਵ ਦੇ ਖ਼ਿਲਾਫ਼ ਅਪਰਾਧਿਕ ਮਾਮਲਾ ਦਾਇਰ ਕੀਤਾ ਸੀ। ਸਪਨਾ ਨੇ ਦੋਸ਼ ਲਾਇਆ ਕਿ ਕ੍ਰਿਕਟਰ ਨੇ ਉਸ ‘ਤੇ ਬੇਸਬਾਲ ਬੈਟ ਨਾਲ ਹਮਲਾ ਕੀਤਾ। ਇਸ ਦੋਸ਼ ਤੋਂ ਬਾਅਦ ਕ੍ਰਿਕਟਰ ਦਾ ਜਨਤਕ ਅਕਸ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ।
ਹਾਲਾਂਕਿ ਹੁਣ ਪੁਲਿਸ ਨੇ ਇਸ ਮਾਮਲੇ ਵਿੱਚ ਪ੍ਰਿਥਵੀ ਸ਼ਾਅ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਸਪਨਾ ਗਿੱਲ ਵੱਲੋਂ ਕ੍ਰਿਕਟਰ ‘ਤੇ ਲਗਾਏ ਗਏ ਸਾਰੇ ਦੋਸ਼ ਝੂਠੇ ਹਨ ਅਤੇ ਇਸ ਮਾਮਲੇ ਨਾਲ ਸਬੰਧਤ ਕੋਈ ਸਬੂਤ ਨਹੀਂ ਮਿਲਿਆ ਹੈ।
The post ਭਾਰਤੀ ਕ੍ਰਿਕਟਰ ਪ੍ਰਿਥਵੀ ਸ਼ਾਅ ਨੂੰ ਪੁਲਿਸ ਤੋਂ ਮਿਲੀ ਕਲੀਨ ਚਿੱਟ appeared first on Time Tv.