ਭਾਜਪਾ ਨੇ ਰਾਮ ਮਾਧਵ ਤੇ ਜੀ. ਕਿਸ਼ਨ ਰੈਡੀ ਨੂੰ ਚੋਣ ਇੰਚਾਰਜਾਂ ਦੀ ਸੌਂਪੀ ਜ਼ਿੰਮੇਵਾਰੀ
By admin / August 20, 2024 / No Comments / Punjabi News
ਜੰਮੂ-ਕਸ਼ਮੀਰ: ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਬੀਤੇ ਦਿਨ ਜੰਮੂ-ਕਸ਼ਮੀਰ ਵਿਧਾਨਸਭਾ ਚੋਣਾਂ (Jammu and Kashmir Assembly Elections) ਦੇ ਲਈ ਪਾਰਟੀ ਦੇ ਸਾਬਕਾ ਰਾਸ਼ਟਰੀ ਜਰਨਲ ਸਕੱਤਰ ਰਾਮ ਮਾਧਵ (Former National General Secretary Ram Madhav) ਅਤੇ ਕੇਂਦਰੀ ਮੰਤਰੀ ਜੀ. ਕਿਸ਼ਨ ਰੈਡੀ ਨੂੰ ਚੋਣ ਇੰਚਾਰਜ ਨਿਯੁਕਤ ਕੀਤਾ ਹੈ। ਪਾਰਟੀ ਦੀ ਤਰਫੋਂ ਇੱਕ ਅਧਿਕਾਰਿਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਰਾਸ਼ਟਰੀ ਅਧਿ ਜੇ.ਪੀ. ਨੱਡਾ ਨੇ ਮਾਧਵ ਅਤੇ ਰੇਡੀ ਨੂੰ ਜੰਮੂ-ਕਸ਼ਮੀਰ ਦੇ ਚੋਣ ਇੰਚਾਰਜ ਦੇ ਰੂਪ ਵਿੱਚ ਨਿਯੁਕਤ ਕੀਤਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਇਹ ਨਿਯੁਕਤ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗੀ।
ਕੋਣ ਹਨ ਰਾਮ ਮਾਧਵ ਜਿੰਨ੍ਹਾਂ ਨੂੰ ਬਣਾਇਆ ਗਿਆ ਇੰਚਾਰਜ
ਜਾਣਕਾਰੀ ਮੁਤਾਬਕ ਮਾਧਵ 2014-20 ਦੌਰਾਨ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਰਹਿ ਚੁੱਕੇ ਹਨ। ਉਨ੍ਹਾਂ ਨੂੰ ਜੰਮੂ ਅਤੇ ਕਸ਼ਮੀਰ, ਅਸਾਮ ਅਤੇ ਭਾਰਤ ਦੇ ਹੋਰ ਉੱਤਰ-ਪੂਰਬੀ ਰਾਜਾਂ ਦੇ ਰਾਜਨੀਤਿਕ ਮਾਮਲਿਆਂ ਦਾ ਇੰਚਾਰਜ ਬਣਾਇਆ ਗਿਆ ਸੀ। ਇਸ ਦੇ ਨਾਲ ਹੀ ਰਾਸ਼ਟਰੀ ਸਵੈਮ ਸੇਵਕ ਸੰਘ ਤੋਂ ਭਾਜਪਾ ‘ਚ ਸ਼ਾਮਲ ਹੋਏ ਰਾਮ ਮਾਧਵ ਨੇ ਵੀ ਜੰਮੂ-ਕਸ਼ਮੀਰ ‘ਚ ਅਹਿਮ ਭੂਮਿਕਾ ਨਿਭਾਈ ਹੈ। ਭਾਜਪਾ ਅਤੇ ਪੀਪਲਜ਼ ਡੈਮੋਕਰੇਟਿਕ ਪਾਰਟੀ (ਪੀ.ਡੀ.ਪੀ.) ਦੀ ਗੱਠਜੋੜ ਸਰਕਾਰ ਬਣਾਉਣ ਵਿੱਚ ਉਨ੍ਹਾਂ ਦੀ ਭੂਮਿਕਾ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਇਸ ਗੱਠਜੋੜ ਸਰਕਾਰ ਵਿੱਚ ਮੁਫਤੀ ਮੁਹੰਮਦ ਸਈਦ ਮੁੱਖ ਮੰਤਰੀ ਬਣੇ ਅਤੇ ਭਾਜਪਾ ਨੂੰ ਉਪ ਮੁੱਖ ਮੰਤਰੀ ਦਾ ਅਹੁਦਾ ਮਿਲਿਆ। ਦੇਸ਼ ਵਿੱਚ 2019 ਦੀਆਂ ਆਮ ਚੋਣਾਂ ਵਿੱਚ ਭਾਜਪਾ ਦੀ ਜਿੱਤ ਤੋਂ ਬਾਅਦ ਜਦੋਂ ਨੱਡਾ ਨੂੰ ਪ੍ਰਧਾਨ ਬਣਾਇਆ ਗਿਆ ਸੀ, ਤਾਂ ਉਨ੍ਹਾਂ ਨੇ ਮਾਧਵ ਨੂੰ ਰਾਸ਼ਟਰੀ ਅਹੁਦੇਦਾਰਾਂ ਦੀ ਟੀਮ ਵਿੱਚ ਸ਼ਾਮਲ ਨਹੀਂ ਕੀਤਾ ਸੀ। ਇਸ ਸਮੇਂ ਮਾਧਵ ਇੰਡੀਆ ਫਾਊਂਡੇਸ਼ਨ ਨਾਂ ਦੇ ਥਿੰਕ ਟੈਂਕ ਦੇ ਪ੍ਰਧਾਨ ਹਨ।
10 ਸਾਲ ਬਾਅਦ ਹੋ ਰਹੀਆਂ ਹਨ ਵਿਧਾਨ ਸਭਾ ਚੋਣਾਂ
ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਵਿਧਾਨ ਸਭਾ ਦੀਆਂ ਚੋਣਾਂ 3 ਪੜਾਵਾਂ ‘ਚ ਹੋਣਗੀਆਂ। 90 ਮੈਂਬਰੀ ਵਿਧਾਨ ਸਭਾ ਲਈ 18 ਸਤੰਬਰ, 25 ਸਤੰਬਰ ਅਤੇ 1 ਅਕਤੂਬਰ ਨੂੰ ਵੋਟਾਂ ਪੈਣਗੀਆਂ ਜਦਕਿ ਨਤੀਜੇ 4 ਅਕਤੂਬਰ ਨੂੰ ਐਲਾਨੇ ਜਾਣਗੇ। ਧਾਰਾ 370 ਦੀਆਂ ਜ਼ਿਆਦਾਤਰ ਵਿਵਸਥਾਵਾਂ ਨੂੰ ਖਤਮ ਕੀਤੇ ਜਾਣ ਤੋਂ ਬਾਅਦ ਲਗਭਗ ਇੱਕ ਦਹਾਕੇ ਵਿੱਚ ਪਹਿਲੀ ਵਾਰ ਇਸ ਸਾਬਕਾ ਰਾਜ ਵਿੱਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ। ਜੰਮੂ-ਕਸ਼ਮੀਰ ‘ਚ ਪਹਿਲੇ ਪੜਾਅ ‘ਚ 24 ਸੀਟਾਂ ‘ਤੇ ਵੋਟਿੰਗ ਹੋਵੇਗੀ, ਜਦਕਿ ਦੂਜੇ ਅਤੇ ਤੀਜੇ ਪੜਾਅ ‘ਚ ਕ੍ਰਮਵਾਰ 26 ਅਤੇ 40 ਸੀਟਾਂ ‘ਤੇ ਵੋਟਿੰਗ ਹੋਵੇਗੀ। ਜੰਮੂ-ਕਸ਼ਮੀਰ ਵਿੱਚ ਪਿਛਲੀਆਂ ਵਿਧਾਨ ਸਭਾ ਚੋਣਾਂ ਨਵੰਬਰ-ਦਸੰਬਰ 2014 ਵਿੱਚ 5 ਪੜਾਵਾਂ ਵਿੱਚ ਹੋਈਆਂ ਸਨ। ਉਦੋਂ ਇਹ ਰਾਜ ਸੀ ਅਤੇ ਲੱਦਾਖ ਇਸ ਦਾ ਹਿੱਸਾ ਸੀ।