ਉੱਤਰ ਪ੍ਰਦੇਸ: ਕੇਂਦਰੀ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੀ ਨੇਤਾ ਸਮ੍ਰਿਤੀ ਇਰਾਨੀ (Union Minister and leader of Bharatiya Janata Party Smriti Irani) ਨੇ ਕਿਹਾ ਕਿ ਜੇਕਰ ਕਾਂਗਰਸ ਨੇਤਾ ਰਾਹੁਲ ਗਾਂਧੀ (Congress leader Rahul Gandhi) ਆਪਣੇ ਆਪ ਨੂੰ ਧਰਮ ਨਿਰਪੱਖ ਸਮਝਦੇ ਹਨ ਤਾਂ ਉਨ੍ਹਾਂ ਨੂੰ ਧਰਮ ਦੇ ਨਾਂ ‘ਤੇ ਨਹੀਂ ਸਗੋਂ ਮੁੱਦਿਆਂ ਦੇ ਆਧਾਰ ‘ਤੇ ਚੋਣ ਲੜਨੀ ਚਾਹੀਦੀ ਹੈ।

ਇਕ ਸਮਾਗਮ ‘ਚ ਹਿੱਸਾ ਲੈਂਦੇ ਹੋਏ ਇਰਾਨੀ ਨੇ ਕਿਹਾ ਕਿ ਕਿਸੇ ਦੇਸ਼ ਦੀ ਮੰਜਿਲ ਦਾ ਫ਼ੈਸਲਾ ਉਸ ਵਿਅਕਤੀ ਦੁਆਰਾ ਤੈਅ ਨਹੀਂ ਕੀਤਾ ਜਾ ਸਕਦਾ,ਜੋ ਅਮੇਠੀ ਵਿੱਚ ਹਾਰ ਤੋਂ ਡਰਦਾ ਹੈ। ਉੱਤਰ ਪ੍ਰਦੇਸ਼ ‘ਚ ਅਮੇਠੀ ਨੂੰ ਲੰਬੇ ਸਮੇਂ ਤੋਂ ਗਾਂਧੀ ਪਰਿਵਾਰ ਦਾ ਗੜ੍ਹ ਮੰਨਿਆ ਜਾਂਦਾ ਰਿਹਾ ਹੈ। ਹਾਲਾਂਕਿ, ਰਾਹੁਲ ਗਾਂਧੀ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਸਮ੍ਰਿਤੀ ਇਰਾਨੀ ਤੋਂ ਚੋਣ ਹਾਰ ਗਏ ਸਨ।

ਜੇਕਰ ਰਾਹੁਲ ਗਾਂਧੀ ਧਰਮ ਨਿਰਪੱਖ ਹਨ ਤਾਂ ਧਰਮ ਦੇ ਆਧਾਰ ‘ਤੇ ਚੋਣ ਨਾ ਲੜਨ : ਸਮ੍ਰਿਤੀ ਇਰਾਨੀ
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮੰਤਰੀ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਉਨ੍ਹਾਂ ਨੇ ਮੇਰੇ ਹਿੰਦੂ ਧਰਮ ਖ਼ਿਲਾਫ਼ ਬਿਆਨ ਦਿੱਤਾ ਹੈ। ਪਰ ਮੇਰਾ ਮੰਨਣਾ ਹੈ ਕਿ ਜੇਕਰ ਉਹ ਧਰਮ ਨਿਰਪੱਖ ਹਨ ਤਾਂ ਉਨ੍ਹਾਂ ਨੂੰ ਧਰਮ ਦੇ ਆਧਾਰ ‘ਤੇ ਨਹੀਂ ਲੜਨਾ ਚਾਹੀਦਾ, ਸਗੋਂ ਮੁੱਦਿਆਂ ‘ਤੇ ਲੜਨਾ ਚਾਹੀਦਾ ਹੈ। ਇਰਾਨੀ ਨੇ ਕਿਹਾ ਕਿ ਜਿੱਤ ਅਤੇ ਹਾਰ ਚੋਣ ਰਾਜਨੀਤੀ ਵਿੱਚ ਨਿਹਿਤ ਹੁੰਦੀ ਹੈ, ਪਰ ਸੱਚੀ ਲੀਡਰਸ਼ਿਪ ਆਪਣੇ ਵਿਸ਼ਵਾਸਾਂ ਅਤੇ ਸਿਧਾਂਤਾਂ ‘ਤੇ ਕਾਇਮ ਰਹਿਣ ਨਾਲ ਦਿਖਾਈ ਦਿੰਦੀ ਹੈ।

Leave a Reply