ਪੰਜਾਬ : ਹਵਾਈ ਸਫਰ ਕਰਨ ਵਾਲਿਆਂ ਲਈ ਇਕ ਚੰਗੀ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਸਥਿਤ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ (Shaheed Bhagat Singh International Airport) ਤੋਂ 3 ਨਵੀਆਂ ਉਡਾਣਾਂ ਸ਼ੁਰੂ ਹੋਣ ਜਾ ਰਹੀਆਂ ਹਨ। ਭਲਕੇ ਯਾਨੀ 2 ਅਪ੍ਰੈਲ ਤੋਂ ਜੋ ਤਿੰਨ ਉਡਾਣਾਂ ਸ਼ੁਰੂ ਹੋਣ ਜਾ ਰਹੀਆਂ ਹਨ, ਉਨ੍ਹਾਂ ਵਿੱਚ ਦਿੱਲੀ, ਧਰਮਸ਼ਾਲਾ ਅਤੇ ਜੰਮੂ ਲਈ ਉਡਾਣਾਂ ਸ਼ਾਮਲ ਹਨ, ਜਿਸ ਲਈ ਏਅਰਲਾਈਨਜ਼ ਕੰਪਨੀ ਨੇ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਸ਼ਾਰਜਾਹ ਲਈ ਉਡਾਣਾਂ ਵੀ ਮੁੜ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

ਸ਼ੁਰੂ ਹੋਣ ਜਾ ਰਹੀਆਂ ਇਨ੍ਹਾਂ ਉਡਾਣਾਂ ਦੀ ਖਾਸ ਗੱਲ ਇਹ ਹੈ ਕਿ ਯਾਤਰੀ ਚੰਡੀਗੜ੍ਹ ਤੋਂ ਧਰਮਸ਼ਾਲਾ ਸਿਰਫ ਇਕ ਘੰਟਾ 5 ਮਿੰਟ ਵਿਚ ਪਹੁੰਚ ਜਾਣਗੇ। ਇਹ ਫਲਾਈਟ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦੁਪਹਿਰ 12.45 ਵਜੇ ਉਡਾਣ ਭਰੇਗੀ ਅਤੇ 1.50 ਵਜੇ ਧਰਮਸ਼ਾਲਾ ਪਹੁੰਚੇਗੀ। ਉਡਾਣ ਵਾਪਸੀ ਦੇ ਲਈ ਦੁਪਹਿਰ 2.10 ਵਜੇ ਉਡਾਣ ਭਰੇਗੀ ਅਤੇ ਦੁਪਹਿਰ 3.15 ਵਜੇ ਚੰਡੀਗੜ੍ਹ ਹਵਾਈ ਅੱਡੇ ‘ਤੇ ਪਹੁੰਚੇਗੀ। ਇਸ ਨਾਲ ਯਾਤਰੀ ਨੂੰ 4500 ਰੁਪਏ ਦਾ ਖਰਚਾ ਆਵੇਗਾ।

ਇਸ ਦੇ ਨਾਲ ਹੀ ਚੰਡੀਗੜ੍ਹ ਤੋਂ ਜੰਮੂ ਲਈ ਵੀ ਭਲਕੇ ਤੋਂ ਉਡਾਣਾਂ ਸ਼ੁਰੂ ਹੋ ਜਾਣਗੀਆਂ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜੰਮੂ ਲਈ ਇੰਡੀਗੋ ਏਅਰਲਾਈਨਜ਼ ਦੀ ਫਲਾਈਟ ਚੰਡੀਗੜ੍ਹ ਤੋਂ ਸਵੇਰੇ 9.15 ਵਜੇ ਉਡਾਣ ਭਰੇਗੀ ਅਤੇ ਸਵੇਰੇ 10.20 ਵਜੇ ਪਹੁੰਚੇਗੀ। ਇਸੇ ਤਰ੍ਹਾਂ ਵਾਪਸੀ ਦੀ ਉਡਾਣ ਜੰਮੂ ਤੋਂ ਸਵੇਰੇ 11 ਵਜੇ ਉਡਾਣ ਭਰੇਗੀ ਅਤੇ ਦੁਪਹਿਰ 12.15 ਵਜੇ ਚੰਡੀਗੜ੍ਹ ਪਹੁੰਚੇਗੀ। ਇਸ ਦੇ ਲਈ ਯਾਤਰੀਆਂ ਨੂੰ 3400 ਰੁਪਏ ਖਰਚ ਕਰਨੇ ਪੈਣਗੇ। ਇਸੇ ਤਰ੍ਹਾਂ ਦਿੱਲੀ ਲਈ ਵੀ ਇਸ ਦੀ ਕੀਮਤ 3400 ਰੁਪਏ ਹੋਵੇਗੀ।

Leave a Reply