ਬੀਮਾਰੀ ਨਾਲ ਜੂਝ ਰਹੀ ਹਿਨਾ ਖਾਨ ਨੂੰ ਰਾਤੋ-ਰਾਤ ਇਕ ਫਿਲਮ ਤੋਂ ਕਰ ਦਿੱਤਾ ਗਿਆ ਰਿਪਲੇਸ
By admin / July 5, 2024 / No Comments / Punjabi News
ਮੁੰਬਈ : ਅਦਾਕਾਰਾ ਹਿਨਾ ਖਾਨ (Actress Hina Khan) ਇਨ੍ਹੀਂ ਦਿਨੀਂ ਬ੍ਰੈਸਟ ਕੈਂਸਰ ਦੇ ਤੀਜੇ ਪੜਾਅ ‘ਚੋਂ ਗੁਜ਼ਰ ਰਹੀ ਹੈ। ਇਸ ਗੱਲ ਦਾ ਖੁਲਾਸਾ ਕਰਨ ਤੋਂ ਬਾਅਦ ਉਨ੍ਹਾਂ ਨੇ ਹਾਲ ਹੀ ‘ਚ ਆਪਣੀ ਪਹਿਲੀ ਕੀਮੋਥੈਰੇਪੀ ਕਰਵਾਈ ਅਤੇ ਹੁਣ ਉਨ੍ਹਾਂ ਨੇ ਆਪਣੇ ਵਾਲ ਵੀ ਕੱਟ ਲਏ ਹਨ। ਉਹ ਇਸ ਖ਼ਤਰਨਾਕ ਬਿਮਾਰੀ ਨਾਲ ਬੜੀ ਬਹਾਦਰੀ ਨਾਲ ਲੜ ਰਹੀ ਹੈ। ਇਸ ਦੇ ਨਾਲ ਹੀ ਇਹ ਐਲਾਨ ਕਰਨ ਤੋਂ ਬਾਅਦ ਕਿ ਉਹ ਇਸ ਬੀਮਾਰੀ ਨਾਲ ਜੂਝ ਰਹੀ ਹੈ, ਹਿਨਾ ਨੇ ਇਕ ਫਿਲਮ ਵੀ ਗੁਆ ਲਈ ਹੈ। ਰਾਤੋ-ਰਾਤ ਉਨ੍ਹਾਂ ਨੂੰ ਇਕ ਫਿਲਮ ਤੋਂ ਰਿਪਲੇਸ ਕਰ ਦਿੱਤਾ ਗਿਆ ਹੈ।
ਕੁਝ ਦਿਨ ਪਹਿਲਾਂ ਹੀ ਹਿਨਾ ਖਾਨ ਨੂੰ ਡਿਜ਼ਨੀ ਪਲੱਸ ਦੀ ਹੌਟਸਟਾਰ ਫਿਲਮ ‘ਰੈਪਚਿਕ ਰੀਟਾ’ ਮਿਲੀ, ਜੋ ਕਿ ਕੋਰਟਰੂਮ ਡਰਾਮਾ ਹੈ। ਇਸ ਫਿਲਮ ‘ਚ ਹਿਨਾ ਇਕ ਵਕੀਲ ਦੇ ਰੂਪ ‘ਚ ਨਜ਼ਰ ਆਉਣ ਵਾਲੀ ਸੀ। ਪਰ ਦੱਸਿਆ ਜਾ ਰਿਹਾ ਹੈ ਕਿ ਬ੍ਰੈਸਟ ਕੈਂਸਰ ਤੋਂ ਪੀੜਤ ਹੋਣ ਕਾਰਨ ਉਨ੍ਹਾਂ ਨੂੰ ਇਸ ਫਿਲਮ ਤੋਂ ਹਟਾ ਦਿੱਤਾ ਗਿਆ ਹੈ।
ਹੁਣ ਇਸ ਫਿਲਮ ‘ਚ ਉਨ੍ਹਾਂ ਦੀ ਜਗ੍ਹਾ ‘ਦਿ ਕੇਰਲ ਸਟੋਰੀ’ ਦੀ ਅਦਾਕਾਰਾ ਅਦਾ ਸ਼ਰਮਾ ਲੈ ਸਕਦੀ ਹੈ। ਹਾਲਾਂਕਿ ਇਸ ਮਾਮਲੇ ‘ਤੇ ਮੇਕਰਸ ਜਾਂ ਹਿਨਾ ਖਾਨ ਵਲੋਂ ਅਜੇ ਤੱਕ ਕੋਈ ਅਧਿਕਾਰਤ ਪ੍ਰਤੀਕਿ ਰਿਆ ਨਹੀਂ ਆਈ ਹੈ।
ਹਿਨਾ ਖਾਨ ਨੂੰ ਰਿਪਲੇਸ ਕੀਤੇ ਜਾਣ ਤੋਂ ਪ੍ਰਸ਼ੰਸਕ ਹੋਏ ਨਾਰਾਜ਼
ਇਸ ਦੇ ਨਾਲ ਹੀ ਹਿਨਾ ਖਾਨ ਦੇ ਪ੍ਰਸ਼ੰਸਕ ਉਨ੍ਹਾਂ ਨੂੰ ‘ਰੈਪਚਿਕ ਰੀਟਾ’ ਤੋਂ ਰਿਪਲੇਸ ਕੀਤੇ ਜਾਣ ਤੋਂ ਕਾਫੀ ਨਾਰਾਜ਼ ਨਜ਼ਰ ਆ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, “ਥੂ ਹੈ ਡਿਜ਼ਨੀ ਪਲੱਸ ਹੌਟਸਟਾਰ ਤੇ।” ਇੱਕ ਹੋਰ ਨੇ ਲਿਖਿਆ, “ਹਿਨਾ ਖਾਨ ਇੱਕ ਚੰਗੀ ਚੋਣ ਸੀ, ਪਰ ਕੋਈ ਨਹੀਂ ਉਨ੍ਹਾਂ ਦੇ ਹੱਥ ਵੱਡਾ ਪ੍ਰੋਜੈਕਟ ਲੱਗੇਗਾ।” ਇਕ ਹੋਰ ਨੇ ਲਿਖਿਆ, “ਮੇਕਰਸ ਨੂੰ ਪਛਤਾਉਣਗੇ ਬਾਅਦ ਵਿਚ।”