ਚੰਡੀਗੜ੍ਹ: ਪੰਜਾਬ ਸਰਕਾਰ ਨੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (Punjab State Electricity Corporation Limited) ਅਤੇ ਪੰਜਾਬ ਰਾਜ ਬਿਜਲੀ ਟਰਾਂਸਮਿਸ਼ਨ ਲਿਮਟਿਡ (Punjab State Electricity Transmission Limited) ਦੇ ਦੋ ਡਾਇਰੈਕਟਰਾਂ ਦੇ ਕਾਰਜਕਾਲ ਵਿਚ ਵਾਧਾ ਕਰ ਦਿੱਤਾ ਹੈ।

ਇਸ ਸਬੰਧੀ ਜਾਰੀ ਹੁਕਮਾਂ ਮੁਤਾਬਕ ਬਿਜਲੀ ਨਿਗਮ ਦੇ ਡਾਇਰੈਕਟਰ ਜਨਰੇਸ਼ਨ ਇੰਜ. ਪਰਮਜੀਤ ਸਿੰਘ ਅਤੇ ਟਰਾਂਸਮਿਸ਼ਨ ਨਿਗਮ ਦੇ ਡਾਇਰੈਕਟਰ ਫਾਈਨਾਂਸ ਤੇ ਕਾਮਰਸ ਵਿਨੋਦ ਕੁਮਾਰ ਬਾਂਸਲ ਦਾ ਕਾਰਜਕਾਰਲ 30 ਜੂਨ 2024 ਤੱਕ ਵਧਾ ਦਿੱਤਾ ਗਿਆ ਹੈ।

Leave a Reply