November 6, 2024

ਬਾਬਾ ਰਾਮਦੇਵ ਦੀਆਂ ਵਧੀਆ ਮੁਸ਼ਕਲਾਂ, ਬੰਬੇ ਹਾਈਕੋਰਟ ਨੇ ਦਿੱਤੇ ਇਹ ਨਿਰਦੇਸ਼

ਮੁੰਬਈ: ਬੰਬੇ ਹਾਈਕੋਰਟ (The Bombay High Court) ਨੇ ਪਤੰਜਲੀ ਆਯੁਰਵੇਦ (Patanjali Ayurved) ਨੂੰ ਅਦਾਲਤ ਦੇ ਅੰਤਰਿਮ ਹੁਕਮ ਦੀ ਕਥਿਤ ਉਲੰਘਣਾ ਦੇ ਦੋਸ਼ ‘ਚ 50 ਲੱਖ ਰੁਪਏ ਜਮ੍ਹਾ ਕਰਨ ਦਾ ਨਿਰਦੇਸ਼ ਦਿੱਤਾ ਹੈ।

ਮੰਗਲਮ ਔਰਗੈਨਿਕਸ ਲਿਮਟਿਡ ਦੁਆਰਾ ਦਾਇਰ ਇੱਕ ਟ੍ਰੇਡਮਾਰਕ ਉਲੰਘਣਾ ਮਾਮਲੇ ਵਿੱਚ ਹਾਈ ਕੋਰਟ ਨੇ ਅਗਸਤ 2023 ਵਿੱਚ ਇੱਕ ਅੰਤਰਿਮ ਆਦੇਸ਼ ਵਿੱਚ ਪਤੰਜਲੀ ਆਯੁਰਵੇਦ ਲਿਮਟਿਡ ਨੂੰ ਆਪਣੇ ਕਪੂਰ ਉਤਪਾਦ ਵੇਚਣ ਤੋਂ ਰੋਕ ਦਿੱਤਾ ਸੀ। ਜਸਟਿਸ ਆਰ.ਆਈ. ਛਾਗਲਾ ਦੇ ਸਿੰਗਲ ਬੈਂਚ ਨੇ 8 ਜੁਲਾਈ ਨੂੰ ਕਿਹਾ ਕਿ ਪਤੰਜਲੀ ਨੇ ਜੂਨ ‘ਚ ਦਾਇਰ ਹਲਫਨਾਮੇ ‘ਚ ਉਕਤ ਕਪੂਰ ਉਤਪਾਦਾਂ ਦੀ ਵਿਕਰੀ ਦੇ ਖ਼ਿਲਾਫ਼ ਰੋਕ ਦੇ ਪਹਿਲੇ ਹੁਕਮ ਦੀ ਉਲੰਘਣਾ ਸਵੀਕਾਰ ਕੀਤੀ।

ਜਸਟਿਸ ਚਾਗਲਾ ਨੇ ਹੁਕਮਾਂ ਵਿੱਚ ਕਿਹਾ, “ਪ੍ਰਤੀਵਾਦੀ ਨੰਬਰ ਇੱਕ (ਪਤੰਜਲੀ) ਦੁਆਰਾ 30 ਅਗਸਤ, 2023 ਦੇ ਹੁਕਮ ਦੀ ਅਜਿਹੀ ਉਲੰਘਣਾ ਅਦਾਲਤ ਦੁਆਰਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ।” ਆਦੇਸ਼ ਦੀ ਇੱਕ ਕਾਪੀ ਬੁੱਧਵਾਰ ਨੂੰ ਉਪਲਬਧ ਕਰਵਾਈ ਗਈ। ਬੈਂਚ ਨੇ ਕਿਹਾ ਕਿ ਪਤੰਜਲੀ ਨੂੰ ਹੁਕਮ ਦੀ ਉਲੰਘਣਾ/ਅਵਮਾਨ ਦਾ ਹੁਕਮ ਪਾਸ ਕਰਨ ਤੋਂ ਪਹਿਲਾਂ 50 ਲੱਖ ਰੁਪਏ ਜਮ੍ਹਾ ਕਰਨ ਦਾ ਨਿਰਦੇਸ਼ ਦੇਣਾ ਉਚਿਤ ਹੋਵੇਗਾ। ਹਾਈ ਕੋਰਟ 19 ਜੁਲਾਈ ਨੂੰ ਇਸ ਮਾਮਲੇ ਦੀ ਅਗਲੀ ਸੁਣਵਾਈ ਕਰੇਗੀ।

By admin

Related Post

Leave a Reply