ਫ਼ਿਰੋਜ਼ਪੁਰ : ਫ਼ਿਰੋਜ਼ਪੁਰ (Ferozepur) ਵਿੱਚ ਭਾਰਤ-ਪਾਕਿਸਤਾਨ (India-Pakistan) ਸਰਹੱਦ ਨੇੜੇ ਸਤਲੁਜ ਦਰਿਆ ਵਿੱਚ ਪਾਣੀ ਦੇ ਤੇਜ਼ ਵਹਾਅ ਕਾਰਨ ਇੱਕ ਕਿਸਾਨ ਦੇ ਵਹਿ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਬੀ.ਐਸ.ਐਫ (BSF) ਵੱਲੋਂ ਮੋਟਰ ਬੋਟ ਨਾਲ ਪਾਣੀ ਵਿੱਚ ਫਸੇ ਕਿਸਾਨ ਦੀ ਭਾਲ ਕਰ ਰਹੀ ਹੈ। ਇਸ ਦੇ ਨਾਲ ਹੀ ਕਿਸਾਨ ਦੇ ਪਰਿਵਾਰਕ ਮੈਂਬਰ, ਪਿੰਡ ਵਾਸੀ ਅਤੇ ਗੋਤਾਖੋਰ ਮੌਕੇ ‘ਤੇ ਪਹੁੰਚ ਗਏ।

ਲੋਕਾਂ ਨੇ ਦੱਸਿਆ ਕਿ ਬੀ.ਐੱਸ.ਐੱਫ.ਚੈੱਕ ਪੋਸਟ ਦੋਨਾ ਤੇਲੂ ਮੱਲ ਦੇ ਇਲਾਕੇ ਦੇ ਕਿਸਾਨ ਹਰ ਰੋਜ਼ ਸਤਲੁਜ ਦਰਿਆ ਰਾਹੀਂ ਆਪਣੀ ਜ਼ਮੀਨ ਵਾਹੁਣ ਲਈ ਜਾਂਦੇ ਹਨ। ਬੀਤੀ ਸ਼ਾਮ ਜਦੋਂ 4 ਕਿਸਾਨ ਦਰਿਆ ਦੇ ਵਿਚਕਾਰ ਰੱਸੀ ਫੜ੍ਹ ਕੇ ਆਪਣੇ ਪਿੰਡ ਵੱਲ ਆ ਰਹੇ ਸਨ ਤਾਂ ਅਚਾਨਕ ਇਕ ਕਿਸਾਨ ਅਮਰੀਕ ਸਿੰਘ (47) ਪਾਣੀ ਦੇ ਤੇਜ਼ ਵਹਾਅ ਦੀ ਲਪੇਟ ‘ਚ ਆ ਕੇ ਪਿੱਛੇ ਰਹਿ ਗਿਆ। ਇਹ ਖ਼ਬਰ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਲੋਕ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਆਉਣ ਦੀ ਉਡੀਕ ਕਰ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਅਮਰੀਕ ਸਿੰਘ ਦੇ ਛੋਟੇ-ਛੋਟੇ ਬੱਚੇ ਹਨ ਅਤੇ ਉਹ ਗਰੀਬ ਕਿਸਾਨ ਪਰਿਵਾਰ ਤੋਂ ਹੈ।

Leave a Reply