ਤਰਨਤਾਰਨ : 17 ਅਪ੍ਰੈਲ ਦੀ ਦੇਰ ਰਾਤ ਫਿਲਮੀ ਅੰਦਾਜ਼ ‘ਚ A ਕੈਟਾਗਰੀ ਦੇ ਗੈਂਗਸਟਰ ਚਰਨਜੀਤ ਸਿੰਘ ਰਾਜੂ ਸ਼ੂਟਰ (Charanjit Singh Raju Shooter) ਨੂੰ ਪੁਲਿਸ ਸੁਰੱਖਿਆ ਨੇ ਗੰਨ ਪੁਆਇੰਟ ‘ਤੇ ਛੁਡਵਾਇਆ। ਜਿਸ ਤੋਂ ਬਾਅਦ ਪੁਲਿਸ ਵੱਖ-ਵੱਖ ਰਾਜਾਂ ਵਿੱਚ ਛਾਪੇਮਾਰੀ ਕਰ ਰਹੀ ਹੈ। ਫਰਾਰ ਗੈਂਗਸਟਰ ਰਾਜੂ ਨੂੰ AGTF ਅੰਮ੍ਰਿਤਸਰ ਬਾਰਡਰ ਰੇਂਜ ਦੇ ਡੀ.ਐਸ.ਪੀ. ਦੀ ਅਗਵਾਈ ਹੇਠ ਕੰਮ ਕਰ ਰਹੀ ਟੀਮ ਵੱਲੋਂ ਉਸ ਦੇ 8 ਹੋਰ ਸਾਥੀਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਸਬੰਧੀ ਪੰਜਾਬ ਦੇ ਡੀ.ਜੀ.ਪੀ. ਵੱਲੋਂ ਵੀ ਪੁਸ਼ਟੀ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੈਂਗਸਟਰ ਚਰਨਜੀਤ ਸਿੰਘ ਉਰਫ਼ ਰਾਜੂ ਸ਼ੂਟਰ ਪੁੱਤਰ ਹੀਰਾ ਸਿੰਘ ਵਾਸੀ ਪਿੰਡ ਸੰਘਾ ਜਿਸ ਕਾਰਨ ਪਿਛਲੇ ਸਾਲ ਸਟੇਟ ਬੈਂਕ ਆਫ ਇੰਡੀਆ ਦੇ ਪਿੰਡ ਢੋਟੀਆਂ ‘ਚ ਬਰਾਂਚ ਲੁੱਟਣ ਸਮੇਂ ਇੱਕ ਪੁਲਿਸ ਮੁਲਾਜ਼ਮ ਨੂੰ ਵੀ ਗੋਲੀ ਮਾਰ ਦਿੱਤੀ ਗਈ ਸੀ। ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਇੱਕ ਵਾਰ ਲੁੱਟ-ਖੋਹ ਅਤੇ ਹੋਰ ਧਾਰਾਵਾਂ ਤਹਿਤ ਦਰਜਨ ਦੇ ਕਰੀਬ ਕੇਸ ਦਰਜ ਸਨ, ਜੋ ਪੁਲੀਸ ਨੂੰ ਲੋੜੀਂਦੇ ਸਨ।