ਜਲੰਧਰ : ਲੋਕਾਂ ਨੂੰ ਸਿਵਲ ਸੇਵਾਵਾਂ ਦਾ ਲਾਭ ਪਹੁੰਚਾਉਣ ਲਈ ਪੰਜਾਬ ਸਰਕਾਰ (The Punjab Government) ਦੇ ਵਿਸ਼ੇਸ਼ ਉਪਰਾਲੇ ‘ਆਪ ਦੀ ਸਰਕਾਰ, ਆਪ ਦੇ ਦੁਆਰ’ (Aap Di Sarkar Aap Da Duar) ਤਹਿਤ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ‘ਤੇ ਵੱਡੇ ਪੱਧਰ ‘ਤੇ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਜਿਸਦਾ ਲੋਕਾਂ ਵੱਲੋਂ ਫਾਇਦਾ ਚੁੱਕਿਆ ਜਾ ਰਿਹਾ ਹੈ।

ਇਸ ਉਪਰਾਲੇ ਤਹਿਤ 26 ਫਰਵਰੀ ਨੂੰ ਜ਼ਿਲ੍ਹੇ ਵਿੱਚ 32 ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ, ਜਿਨ੍ਹਾਂ ਵਿੱਚ ਸਬ-ਡਵੀਜ਼ਨ ਜਲੰਧਰ-1 ਅਤੇ ਆਦਮਪੁਰ ਵਿੱਚ 4-4, ਜਲੰਧਰ-2 ਅਤੇ ਨਕੋਦਰ ਵਿੱਚ 5-5, ਫਿਲੌਰ ਵਿੱਚ 8 ਅਤੇ ਸਬ-ਡਵੀਜ਼ਨ ਸ਼ਾਹਕੋਟ ਵਿੱਚ 6 ਕੈਂਪ ਲਗਾਏ ਜਾਣਗੇ। ਇਨ੍ਹਾਂ ਕੈਂਪਾਂ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਰਹਿਣਗੇ, ਜੋ ਕਿ ਬਿਨੈਕਾਰਾਂ ਨੂੰ ਇੱਕ ਛੱਤ ਹੇਠ ਸਰਕਾਰੀ ਸੇਵਾਵਾਂ ਦਾ ਲਾਭ ਮੁਹੱਈਆ ਕਰਵਾਉਣਗੇ ਅਤੇ ਇਹ ਵੀ ਯਕੀਨੀ ਬਣਾਉਣਗੇ ਕਿ ਉਨ੍ਹਾਂ ਦੇ ਸਾਹਮਣੇ ਆਉਣ ਵਾਲੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ।

ਜਿਨ੍ਹਾਂ ਪਿੰਡਾਂ/ਵਾਰਡਾਂ ਵਿੱਚ ਭਲਕੇ ਇਹ ਕੈਂਪ ਲਗਾਏ ਜਾ ਰਹੇ ਹਨ ਉਨ੍ਹਾਂ ਵਿੱਚ ਢੰਡੋਰ, ਢੰਡੋਰੀ, ਪੰਡੋਰੀ ਨਿੱਜਰਾ, ਜਲਪੋਤ, ਚੌਹਾਨ, ਸਫੀਪੁਰ, ਗੜ੍ਹਾ, ਵਾਰਡ ਨੰ. 43 ਅਤੇ 44 ਜਲੰਧਰ, ਸੁਭਾਨਾ, ਮੁਰੀਦਪੁਰ, ਰਸੂਲਪੁਰ ਖੁਰਦ, ਹਸਨਪੁਰ ਅਤੇ ਹੁਸੈਨਪੁਰ, ਬੁੱਲਾ, ਕਲਿਆਣਪੁਰ ਅਤੇ ਬਸ਼ੇਰਪੁਰ, ਵਾਰਡ ਨੰ. 11 ਅਤੇ 12 ਕਰਤਾਰਪੁਰ, ਰੌਲੀ, ਆਵਾ ਚਹਾਰਮੀ, ਮੀਰਪੁਰ, ਕੰਗ ਸਭਰਾਏ, ਆਦਰਮਨ, ਵਾਰਡ ਨੰ. 11 ਅਤੇ 12 ਵਿੱਚ ਫਿਲੌਰ, ਅਸ਼ਹੂਰ, ਸੰਗੋਵਾਲ, ਜੰਡ, ਬੁਰਜ ਪੁਖਤਾ, ਭੁੱਲਰ, ਨਵਾਂ ਪਿੰਡ ਨੀਚਾ, ਵਾੜਾ ਬੁੱਢਾ ਸਿੰਘ, ਬਿੱਲੀ ਚਹਾਰਮੀ, ਬਾਜਵਾ ਕਲਾਂ, ਜੱਕੋਪੁਰ ਖੁਰਦ, ਪਰਜੀਆਂ ਕਲਾਂ ਅਤੇ ਬਾਜਵਾ ਖੁਰਦ ਸ਼ਾਮਲ ਹਨ।

ਇਨ੍ਹਾਂ ਕੈਂਪਾਂ ਰਾਹੀਂ ਲੋਕ ਜਨਮ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਵਜ਼ੀਫ਼ਾ, ਰਿਹਾਇਸ਼ੀ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਬੁਢਾਪਾ ਪੈਨਸ਼ਨ, ਬਿੱਲਾਂ ਦੀ ਅਦਾਇਗੀ, ਮਾਲ ਵਿਭਾਗ ਦੇ ਰਿਕਾਰਡ ਦੀ ਪੜਤਾਲ, ਵਿਆਹ ਰਜਿਸਟ੍ਰੇਸ਼ਨ, ਮੌਤ ਦੇ ਸਰਟੀਫਿਕੇਟ ਦੀਆਂ ਕਈ ਕਾਪੀਆਂ, ਦਸਤਾਵੇਜ਼ਾਂ ਦੀਆਂ ਤਸਦੀਕਸ਼ੁਦਾ ਕਾਪੀਆਂ, ਪੇਂਡੂ ਖੇਤਰ ਸਰਟੀਫਿਕੇਟ ਬਣਾਉਣ, ਫਰਦ, ਆਮ ਜਾਤੀ ਸਰਟੀਫਿਕੇਟ, ਸ਼ਗਨ ਯੋਜਨਾ, ਜ਼ਮੀਨ ਦੀ ਨਿਸ਼ਾਨਦੇਹੀ, ਐਨਆਰਆਈ ਸਰਟੀਫਿਕੇਟ ਦੇ ਕਾਊਂਟਰ ਹਸਤਾਖਰ, ਪੁਲਿਸ ਕਲੀਅਰੈਂਸ ਸਰਟੀਫਿਕੇਟ ਦੇ ਕਾਊਂਟਰ ਹਸਤਾਖਰ, ਮੌਤ ਦੇ ਸਰਟੀਫਿਕੇਟ ਵਿੱਚ ਤਬਦੀਲੀ ਦੀਆਂ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ।

Leave a Reply