ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਵਿਭਾਗ (Punjab School Education Department) ਵੱਲੋਂ ਮਾਸਟਰ ਕੈਡਰ ਦੀ ਦੂਜੀ ਸੀਨੀਆਰਤਾ ਸੂਚੀ ਜਾਰੀ ਕਰ ਦਿੱਤੀ ਗਈ ਹੈ। ਇਸ ਸੂਚੀ ਵਿੱਚ 31 ਦਸੰਬਰ 1995 ਤੱਕ ਦੇ ਕੇਸ ਸ਼ਾਮਲ ਕੀਤੇ ਗਏ ਹਨ। ਨਾਲ ਹੀ ਵਿਭਾਗ ਨੇ 3 ਫਰਵਰੀ ਤੱਕ ਦਾ ਸਮਾਂ ਦਿੱਤਾ ਹੈ, ਜੇਕਰ ਕਿਸੇ ਬਿਨੈਕਾਰ ਨੂੰ ਕੋਈ ਇਤਰਾਜ਼ ਹੈ ਤਾਂ ਉਹ 3 ਫਰਵਰੀ ਤੱਕ ਵਿਭਾਗ ਨੂੰ ਆਪਣਾ ਇਤਰਾਜ਼ ਭੇਜ ਸਕਦਾ ਹੈ।
ਸਿੱਖਿਆ ਵਿਭਾਗ ਨੇ ਇਤਰਾਜ਼ ਦੇਣ ਲਈ ਇੱਕ ਪ੍ਰੋਫਾਰਮਾ ਤਿਆਰ ਕੀਤਾ ਹੈ। ਇਸ ਪ੍ਰੋਫਾਰਮੇ ਦੇ ਪਹਿਲੇ ਹਿੱਸੇ ਵਿੱਚ ਇਤਰਾਜ਼ ਦੇਣ ਵਾਲੇ ਬਿਨੈਕਾਰ ਦੀ ਨਿੱਜੀ ਜਾਣਕਾਰੀ, ਦੂਜੇ ਹਿੱਸੇ ਵਿੱਚ ਇਤਰਾਜ਼ ਦਾ ਵੇਰਵਾ ਅਤੇ ਤੀਜੇ ਭਾਗ ਵਿੱਚ ਇਤਰਾਜ਼ ਨਾਲ ਸਬੰਧਤ ਦਸਤਾਵੇਜ਼ ਦੇਣੇ ਹੋਣਗੇ। ਦੱਸ ਦਈਏ ਕਿ ਬਿਨੈਕਾਰ ਨੂੰ ਇਹ ਦਸਤਾਵੇਜ਼ ਮੋਹਾਲੀ ਸਥਿਤ ਡਾਇਰੈਕਟਰ ਸਕੂਲ ਸਿੱਖਿਆ ਦੇ ਦਫ਼ਤਰ ਭੇਜਣੇ ਹੋਣਗੇ। ਬਿਨੈਕਾਰ ਨੂੰ ਇਹ ਵੀ ਧਿਆਨ ਰੱਖਣਾ ਹੋਵੇਗਾ ਕਿ ਸਾਰੇ ਦਸਤਾਵੇਜ਼ ਪੂਰੇ ਹਨ, ਜਿਸ ਦੇ ਦਸਤਾਵੇਜ਼ ਪੂਰੇ ਨਹੀਂ ਹਨ, ਉਸ ਦੇ ਕੇਸ ਦੀ ਜਾਂਚ ਨਹੀਂ ਹੋਵੇਗੀ।