ਲੁਧਿਆਣਾ : ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਪੜ੍ਹਦੇ ਵਿਦਿਆਰਥੀਆਂ ਲਈ ਖੁਸ਼ਖਬਰੀ ਹੈ। ਦਰਅਸਲ 8ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪੀ.ਐੱਮ. ਪੋਸ਼ਣ ਸਕੀਮ (The Poshan Scheme),(ਪਹਿਲਾਂ ਮਿਡ-ਡੇ-ਮੀਲ) ਸਕੀਮ ਅਧੀਨ ਮੁਹੱਈਆ ਕਰਵਾਏ ਗਏ ਦੁਪਹਿਰ ਦੇ ਖਾਣੇ ਦੇ ਮੀਨੂ ਨੂੰ ਪੰਜਾਬ ਮਿਡ-ਡੇ-ਮੀਲ ਸੋਸਾਇਟੀ (Punjab Mid-Day Meal Society) ਦੁਆਰਾ ਸੋਧ ਕੇ ਦਾਲ ਮਾਂਹ-ਛੋਲੇ ਸ਼ਾਮਲ ਕੀਤੇ ਗਏ ਹਨ। 1 ਜੁਲਾਈ ਤੋਂ ਵਿਭਾਗ ਨਵਾਂ ਮੀਨੂ ਲਾਗੂ ਕਰੇਗਾ ਕਿਉਂਕਿ ਇਸ ਸਮੇਂ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਹਨ।
ਮਿਡ ਡੇ ਮੀਲ ਮੀਨੂ
ਸੋਮਵਾਰ-ਦਾਲ (ਮੌਸਮੀ ਸਬਜ਼ੀਆਂ ਨਾਲ ਮਿਲਾ ਕੇ) ਅਤੇ ਰੋਟੀ
ਮੰਗਲਵਾਰ-ਰਾਜਮਾਹ ਅਤੇ ਚੌਲ
ਬੁੱਧਵਾਰ-ਕਾਲੇ-ਚਿੱਟੇ ਛੋਲੇ ਆਲੂ ਮਿਲਾਕੇ ਅਤੇ ਪੂਰੀ ਰੋਟੀ
ਵੀਰਵਾਰ- ਆਲੂ-ਪਿਆਜ਼ ਦੇ ਪਕੌੜਿਆਂ ਸਮੇਤ ਕੜ੍ਹੀ ਅਤੇ ਚੌਲ
ਸ਼ੁੱਕਰਵਾਰ-ਮੌਸਮੀ ਸਬਜ਼ੀਆਂ ਅਤੇ ਰੋਟੀ
ਸ਼ਨੀਵਾਰ-ਮਾਂਹ-ਛੋਲਿਆਂ ਦੀ ਦਾਲ ਅਤੇ ਚੌਲ ਨਾਲ ਮੌਸਮੀ ਫਲ
ਹਫ਼ਤੇ ਵਿੱਚ ਇੱਕ ਵਾਰ, ਵਿਦਿਆਰਥੀਆਂ ਨੂੰ ਇੱਕ ਮਿੱਠੇ ਪਕਵਾਨ ਵਜੋਂ ਖੀਰ ਵੀ ਦਿੱਤੀ ਜਾਵੇਗੀ।